ਪੀਐਮ ਮੋਦੀ ਅੱਜ ਜੰਮੂ ਰੇਲਵੇ ਡਿਵੀਜ਼ਨ ਸਮੇਤ ਕਈ ਰੇਲਵੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ || National News

0
101

ਪੀਐਮ ਮੋਦੀ ਅੱਜ ਜੰਮੂ ਰੇਲਵੇ ਡਿਵੀਜ਼ਨ ਸਮੇਤ ਕਈ ਰੇਲਵੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਰਾਹੀਂ ਜੰਮੂ ਦੇ ਨਵੇਂ ਰੇਲਵੇ ਡਿਵੀਜ਼ਨ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਰੇਲਵੇ ਨਾਲ ਸਬੰਧਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਜੰਮੂ ਰੇਲਵੇ ਸਟੇਸ਼ਨ ਪਰਿਸਰ ‘ਤੇ ਆਯੋਜਿਤ ਪ੍ਰੋਗਰਾਮ ‘ਚ ਉਪ ਰਾਜਪਾਲ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ, ਸੰਸਦ ਮੈਂਬਰ ਜੁਗਲ ਕਿਸ਼ੋਰ ਸ਼ਰਮਾ ਅਤੇ ਕੇਂਦਰੀ ਮੰਤਰੀ ਡਾ: ਜਤਿੰਦਰ ਸਿੰਘ ਵੀ ਸ਼ਿਰਕਤ ਕਰਨਗੇ। ਹੁਣ ਤੱਕ ਇਹ ਡਿਵੀਜ਼ਨ ਫ਼ਿਰੋਜ਼ਪੁਰ ਵਿੱਚ ਪੈਂਦਾ ਸੀ ਜੋ ਕਿ ਉੱਤਰੀ ਰੇਲਵੇ ਜ਼ੋਨ ਵਿੱਚ ਹੈ, ਹੁਣ ਤੋਂ ਇਸ ਨੂੰ ਜੰਮੂ ਡਿਵੀਜ਼ਨ ਕਿਹਾ ਜਾਵੇਗਾ। ਇਹ ਦੇਸ਼ ਦਾ 69 ਵਾਂ ਡਿਵੀਜ਼ਨ ਹੋਵੇਗਾ। ਇਸ ਸਮੇਂ ਦੇਸ਼ ਵਿੱਚ ਰੇਲਵੇ ਦੇ ਕੁੱਲ 17 ਜ਼ੋਨ ਅਤੇ 68 ਡਿਵੀਜ਼ਨ ਹਨ।

ਤੇਲੰਗਾਨਾ ਵਿੱਚ ਟਰਮੀਨਲ ਸਟੇਸ਼ਨ ਦਾ ਉਦਘਾਟਨ

ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, ਸੋਮਵਾਰ ਨੂੰ ਪੀਐਮ ਮੋਦੀ ਤੇਲੰਗਾਨਾ ਵਿੱਚ ਚਾਰਲਾਪੱਲੀ ਦੇ ਨਵੇਂ ਟਰਮੀਨਲ ਸਟੇਸ਼ਨ ਦਾ ਉਦਘਾਟਨ ਵੀ ਕਰਨਗੇ ਅਤੇ ਪੂਰਬੀ ਤੱਟ ਰੇਲਵੇ ਦੇ ਰਾਏਗੜ੍ਹ ਰੇਲਵੇ ਡਿਵੀਜ਼ਨ ਦੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ। ਤੇਲੰਗਾਨਾ ਦੇ ਮੇਦਚਲ-ਮਲਕਾਜਗਿਰੀ ਜ਼ਿਲ੍ਹੇ ਵਿੱਚ ਚਾਰਲਾਪੱਲੀ ਨਵਾਂ ਟਰਮੀਨਲ ਸਟੇਸ਼ਨ ਲਗਭਗ 413 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। ਇਸਨੂੰ ਇੱਕ ਨਵੇਂ ਕੋਚਿੰਗ ਟਰਮੀਨਲ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਟਰਮੀਨਲ ਵਿੱਚ ਯਾਤਰੀਆਂ ਲਈ ਬਿਹਤਰ ਸਹੂਲਤਾਂ ਲਈ ਵਾਤਾਵਰਣ ਪੱਖੀ ਪ੍ਰਬੰਧ ਕੀਤੇ ਗਏ ਹਨ। ਇਸ ਨਾਲ ਸਿਕੰਦਰਾਬਾਦ, ਹੈਦਰਾਬਾਦ ਅਤੇ ਕਾਚੀਗੁੜਾ ਵਰਗੇ ਮੌਜੂਦਾ ਟਰਮੀਨਲਾਂ ਤੇ ਭੀੜ-ਭੜੱਕੇ ਨੂੰ ਘੱਟ ਕਰਨ ‘ਚ ਮਦਦ ਕਰੇਗਾ।

ਅੱਜ ਪੰਜਾਬ ਭਰ ‘ਚ ਨਹੀਂ ਚੱਲਣਗੀਆਂ ਬੱਸਾਂ! ਜਾਣੋ ਕਿੰਨੇ ਦਿਨ ਰਹੇਗਾ ਸਰਕਾਰੀ ਬੱਸਾਂ ਦਾ ਚੱਕਾ ਜਾਮ

 

LEAVE A REPLY

Please enter your comment!
Please enter your name here