ਵਿਆਹ ਦੇ ਬੰਧਨ ‘ਚ ਬੱਝੇ ਗਾਇਕ ਅਰਮਾਨ ਮਲਿਕ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਨਵੀਂ ਦਿੱਲੀ : ਗਾਇਕ ਅਰਮਾਨ ਮਲਿਕ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਆਸ਼ਨਾ ਸ਼ਰਾਫ ਨਾਲ ਵਿਆਹ ਕਰਵਾ ਲਿਆ ਹੈ। ਅਰਮਾਨ ਅਤੇ ਆਸ਼ਨਾ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਵਿਚਕਾਰ ਇੱਕ ਨਿੱਜੀ ਸਮਾਰੋਹ ਵਿੱਚ ਸੱਤ ਫੇਰੇ ਲਏ। ਗਾਇਕ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।
ਬੇਹੱਦ ਖੂਬਸੂਰਤ ਨਜ਼ਰ ਆਇਆ ਜੋੜਾ
ਆਸ਼ਨਾ ਸ਼ਰਾਫ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਅਰਮਾਨ ਨੇ ਲਿਖਿਆ, “ਤੁਸੀਂ ਮੇਰਾ ਘਰ ਹੋ।” ਅਰਮਾਨ ਨੇ ਆਪਣੇ ਵਿਆਹ ਮੌਕੇ ਹਲਕੇ ਗੁਲਾਬੀ ਰੰਗ ਦੀ ਸ਼ੇਰਵਾਨੀ ਪਹਿਨੀ, ਜਦੋਂ ਕਿ ਉਸਦੀ ਦੁਲਹਨ ਨੇ ਸੰਤਰੀ ਰੰਗ ਦਾ ਲਹਿੰਗਾ ਪਾਇਆ। ਫੋਟੋਆਂ ਚ ਦੋਨੋ ਬਹੁਤ ਪਿਆਰੇ ਲੱਗ ਰਹੇ ਹਨ ਅਤੇ ਜੋੜਾ ਇਕੱਠੇ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਅਰਮਾਨ ਅਤੇ ਆਸ਼ਨਾ ਦੀ ਮੰਗਣੀ ਅਗਸਤ 2023 ਵਿੱਚ ਹੋਈ ਸੀ। ਇਸ ਦੌਰਾਨ ਵੀ ਗਾਇਕ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ। ਮੰਗਣੀ ਦੀ ਇਕ ਤਸਵੀਰ ‘ਚ ਅਰਮਾਨ ਮਲਿਕ ਗੋਡਿਆਂ ਭਾਰ ਬੈਠ ਕੇ ਆਸ਼ਨਾ ਨੂੰ ਅੰਗੂਠੀ ਦਿੰਦੇ ਨਜ਼ਰ ਆ ਰਹੇ ਸਨ।
ਖਨੌਰੀ ਬਾਰਡਰ ਤੋਂ Live ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਲੋਕਾਂ ਨੂੰ ਕੀਤੀ ਇਹ ਅਪੀਲ