ਪ੍ਰੇਮਿਕਾ ਦੇ ਘਰ ਸਾਹਮਣੇ ਨੌਜਵਾਨ ਨੇ ਜੈਲੇਟਿਨ ਸਟਿਕ ਨਾਲ ਖੁਦ ਨੂੰ ਉਡਾਇਆ
ਕਰਨਾਟਕ ਵਿੱਚ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦੇ ਘਰ ਦੇ ਸਾਹਮਣੇ ਜੈਲੇਟਿਨ ਦੀ ਸਟਿਕ ਨਾਲ ਆਪਣੇ ਆਪ ਨੂੰ ਉਡਾ ਲਿਆ ਜਦੋਂ ਲੜਕੀ ਦੇ ਪਰਿਵਾਰ ਨੇ ਉਸਨੂੰ ਠੁਕਰਾ ਕਰ ਦਿੱਤਾ।
ਪੋਕਸੋ ਐਕਟ ਤਹਿਤ ਮਾਮਲਾ ਦਰਜ
ਪੁਲਿਸ ਮੁਤਾਬਕ, ਇਹ ਘਟਨਾ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਕਾਲੇਨਹੱਲੀ ਪਿੰਡ ‘ਚ ਐਤਵਾਰ ਸਵੇਰੇ ਵਾਪਰੀ। ਰਾਮਚੰਦਰ ਨਾਂ ਦੇ ਵਿਅਕਤੀ ਦਾ ਇਕ ਨਾਬਾਲਗ ਲੜਕੀ ਨਾਲ ਪ੍ਰੇਮ ਸਬੰਧ ਸੀ ਅਤੇ ਉਸ ਦੇ ਨਾਲ ਭੱਜਣ ਤੋਂ ਬਾਅਦ ਪਿਛਲੇ ਸਾਲ ਉਸ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਨਾਗਮੰਗਲਾ ਤਾਲੁਕਾ ਦੇ ਇਕ ਗੁਆਂਢੀ ਪਿੰਡ ਦਾ ਰਹਿਣ ਵਾਲਾ ਰਾਮਚੰਦਰ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਠੁਕਰਾ ਦੇਣ ‘ਤੇ ਨਾਰਾਜ਼ ਸੀ।
ਰਾਸ਼ਨ ਵੰਡ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕੀਤੀਆਂ ਗਈਆਂ ਪ੍ਰਮੁੱਖ ਪਹਿਲਕਦਮੀਆਂ: ਕਟਾਰੂਚੱਕ
ਇਸ ਮਾਮਲੇ ਵਿੱਚ ਰਾਮਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ ਨੂੰ ਤਿੰਨ ਮਹੀਨੇ ਅੰਡਰ ਟਰਾਇਲ ਕੈਦੀ ਵਜੋਂ ਜੇਲ੍ਹ ਕੱਟਣੀ ਪਈ ਸੀ। ਪੁਲਿਸ ਨੇ ਦੱਸਿਆ ਕਿ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਸ ਨੇ ਲੜਕੀ ਦੇ ਪਰਿਵਾਰ ਨਾਲ ਸਮਝੌਤਾ ਕਰ ਲਿਆ ਅਤੇ ਅਦਾਲਤ ਵਿਚ ਕੇਸ ਖਾਰਜ ਹੋ ਗਿਆ। ਹਾਲਾਂਕਿ ਬਾਅਦ ‘ਚ ਉਸ ਨੇ ਲੜਕੀ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਆਪਣਾ ਰਿਸ਼ਤਾ ਕਾਇਮ ਰੱਖਿਆ। ਲੜਕੀ ਦਾ ਪਰਿਵਾਰ ਕਾਨੂੰਨੀ ਉਮਰ ਪੂਰੀ ਹੋਣ ‘ਤੇ ਉਸ ਦਾ ਵਿਆਹ ਕਿਸੇ ਹੋਰ ਨਾਲ ਕਰਨਾ ਚਾਹੁੰਦਾ ਸੀ।