ਪੰਜਾਬ ਬੰਦ ਦੇ ਚੱਲਦਿਆਂ ਅੰਬਾਲਾ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ, ਇਨ੍ਹਾਂ ਰੂਟਾਂ ‘ਤੇ ਟ੍ਰੈਫਿਕ ਡਾਇਵਰਟ; ਵੇਖੋ ਸੂਚੀ
ਚੰਡੀਗੜ੍ਹ : ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਕਾਨੂੰਨ ਸਮੇਤ 13 ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਜੇਕਰ ਕਿਸੇ ਦਾ ਕੋਈ ਇਮਤਿਹਾਨ, ਇੰਟਰਵਿਊ ਆਦਿ ਹੈ ਤਾਂ ਉਨ੍ਹਾਂ ਨੂੰ ਵੀ ਨਹੀਂ ਰੋਕਿਆ ਜਾਵੇਗਾ। ਪੰਜਾਬ ਬੰਦ ਦੇ ਮੱਦੇਨਜ਼ਰ ਹਰਿਆਣਾ ਦੀ ਅੰਬਾਲਾ ਪੁਲਿਸ ਨੇ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਨੂੰ ਨਿਰਧਾਰਿਤ ਰੂਟਾਂ ‘ਤੇ ਹੀ ਸਫ਼ਰ ਕਰਨ ਦੀ ਅਪੀਲ ਕੀਤੀ ਗਈ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਹੋਇਆ ਦਿਹਾਂਤ
ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਲੋਕ ਦਿੱਲੀ ਤੋਂ ਸੋਨੀਪਤ, ਪਾਣੀਪਤ, ਕਰਨਾਲ ਤੋਂ ਇੰਦਰੀ ਰਾਹੀਂ ਲਾਡਵਾ ਜਾਂ ਕਰਨਾਲ ਤੋਂ ਸਿੱਧੇ ਕੁਰੂਕਸ਼ੇਤਰ ਰਾਹੀਂ ਉਮਰੀ ਚੌਕ, ਲਾਡਵਾ, ਰਾਦੌਰ ਰਾਹੀਂ ਯਮੁਨਾਨਗਰ NH-੩੪੪ ਆ ਜਾ ਸਕਦੇ ਹਨ। ਉਥੋਂ ਮੁਲਾਣਾ, ਸ਼ਹਿਜ਼ਾਦਪੁਰ ਰਾਹੀਂ ਪੰਚਕੂਲਾ ਰਾਹੀਂ ਚੰਡੀਗੜ੍ਹ ਦਾਖ਼ਲ ਹੋ ਸਕਦੇ ਹਨ।