ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਹੋਇਆ ਦਿ/ਹਾਂਤ

0
49

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਹੋਇਆ ਦਿ/ਹਾਂਤ

ਵਾਸ਼ਿੰਗਟਨ- ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਸੋਮਵਾਰ ਨੂੰ 100 ਸਾਲ ਦੀ ਉਮਰ ‘ਚ ਜਾਰਜੀਆ ਸਥਿਤ ਉਨ੍ਹਾਂ ਦੇ ਘਰ ‘ਚ ਦਿਹਾਂਤ ਹੋ ਗਿਆ। ਉਹ 2023 ਦੀ ਸ਼ੁਰੂਆਤ ਤੋਂ ਹਸਪਤਾਲ ‘ਚ ਨਿਗਰਾਨੀ ਹੇਠ ਸਨ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਅਮਰੀਕੀ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਰਟਰ ਨੇ 1977 ਤੋਂ 1981 ਤੱਕ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।

ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ

ਉਨ੍ਹਾਂ ਦੀ ਇਮਾਨਦਾਰੀ ਅਤੇ ਮਾਨਵਤਾਵਾਦੀ ਯਤਨਾਂ ਲਈ ਓਨਾ ਨੂੰ ਕਈ ਵਾਰ ਪ੍ਰਸ਼ੰਸਾ ਵੀ ਮਿਲੀ। 2002 ਵਿੱਚ ਓਨਾ ਨੂੰ ਦੁਨੀਆ ਭਰ ਵਿੱਚ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਕੰਮ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਇੱਕ ਮਹੀਨੇ ਤੱਕ ਝੁਕਿਆ ਰਹੇਗਾ ਝੰਡਾ

ਪਰੰਪਰਾ ਅਨੁਸਾਰ ਅਮਰੀਕੀ ਰਾਸ਼ਟਰਪਤੀ ਦੇ ਦੇਹਾਂਤ ਤੋਂ ਬਾਅਦ ਸਰਕਾਰੀ ਇਮਾਰਤਾਂ ‘ਤੇ ਅਮਰੀਕੀ ਝੰਡਾ ਅੱਧਾ ਝੁਕਾਇਆ ਜਾਂਦਾ ਹੈ। ਇਸ ਪਰੰਪਰਾ ਨੂੰ ਵ੍ਹਾਈਟ ਹਾਊਸ ਤੋਂ ਲੈ ਕੇ ਸਥਾਨਕ ਸਕੂਲਾਂ ਤੱਕ ਅਪਣਾਇਆ ਜਾਂਦਾ ਹੈ। ਅੱਧੇ ਝੁਕੇ ਝੰਡੇ ਪੂਰੇ ਦੇਸ਼ ਦੇ ਸੋਗ ਦਾ ਪ੍ਰਤੀਕ ਹਨ। ਜਿੰਮੀ ਕਾਰਟਰ ਦੇ ਦਿਹਾਂਤ ਦੇ ਸਨਮਾਨ ਵਿੱਚ 28 ਜਨਵਰੀ, 2025 ਤੱਕ ਝੰਡਾ ਅੱਧਾ ਝੁਕਿਆ ਰਹੇਗਾ। ਯੂਐਸ ਡਿਪਾਰਟਮੈਂਟ ਆਫ਼ ਵੈਟਰਨਜ਼ ਅਫੇਅਰਜ਼ ਦੇ ਅਨੁਸਾਰ, ਕਿਸੇ ਰਾਸ਼ਟਰਪਤੀ ਜਾਂ ਸਾਬਕਾ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ 30 ਦਿਨਾਂ ਲਈ ਸੰਯੁਕਤ ਰਾਜ ਅਤੇ ਇਸਦੇ ਸਾਰੇ ਪ੍ਰਦੇਸ਼ਾਂ ਵਿੱਚ ਸੰਘੀ ਇਮਾਰਤਾਂ, ਮੈਦਾਨਾਂ ਅਤੇ ਜਲ ਸੈਨਾ ਦੇ ਜਹਾਜ਼ਾਂ ‘ਤੇ ਝੰਡਾ ਅੱਧਾ ਝੁਕਾਇਆ ਜਾਂਦਾ ਹੈ।

ਧੁੰਦ ਅਤੇ ਸੀਤ ਲਹਿਰ ਦੀ ਲਪੇਟ ‘ਚ ਉੱਤਰੀ ਭਾਰਤ; ਪੰਜਾਬ ਦੇ ਇਨ੍ਹਾਂ ਜ਼ਿਲਿਆਂ ‘ਚ ਆਰੇਂਜ ਅਲਰਟ ਜਾਰੀ

 

LEAVE A REPLY

Please enter your comment!
Please enter your name here