ਦੋ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਕਾਬੂ,ਤਿੰਨ ਫੋਨ ਤੇ ਦੋ ਮੋਟਰਸਾਇਕਲ ਵੀ ਬਰਾਮਦ
ਜਗਰਾਓਂ: ਜਲਦੀ ਅਮੀਰ ਬਣਨ ਤੇ ਆਪਣੇ ਨਾਜਾਇਜ਼ ਖਰਚਿਆਂ ਨੂੰ ਪੂਰਾ ਕਰਨ ਲਈ ਆਮ ਲੋਕਾਂ ਤੋ ਮੋਬਾਈਲ ਫੋਨ ਤੇ ਮੋਟਸਾਈਕਲ ਲੁੱਟਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਬੱਸ ਸਟੈਂਡ ਚੌਂਕੀ ਜਗਰਾਓਂ ਪੁਲਿਸ ਨੇ ਸਫ਼ਲਤਾ ਹਾਸਿਲ ਕੀਤੀ ਹੈ ਤੇ ਹੁਣ ਇਨ੍ਹਾਂ ਦਾ ਰਿਮਾਂਡ ਲੈਂ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ।
30 ਦਸੰਬਰ ਨੂੰ ਪੰਜਾਬ ਬੰਦ, ਇਹ ਸੇਵਾਵਾਂ ਰਹਿਣਗੀਆਂ ਚਾਲੂ || Punjab News
ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਐਸਐਚਓ ਅਮਰਜੀਤ ਸਿੰਘ ਥਾਣਾ ਸਿਟੀ ਜਗਰਾਓ ਨੇ ਕਿਹਾਕਿ ਇਹ ਦੋਵੇਂ ਆਮ ਲੋਕਾਂ ਨੂੰ ਸਵੇਰੇ ਸ਼ਾਮ ਸੁੰਨਸਾਨ ਰਾਹਾਂ ਤੇ ਘੇਰ ਕੇ ਉਨਾਂ ਦੇ ਮੋਬਾਈਲ ਫੋਨ ਤੇ ਨਗਦੀ ਸਮੇਤ ਮੋਟਸਾਈਕਲ ਲੁੱਟ ਲੈਂਦੇ ਸਨ ਤੇ ਪੁਲਿਸ ਨੇ ਹੁਣ ਇਨ੍ਹਾਂ ਕੋਲੋਂ ਤਿੰਨ ਮੋਬਾਈਲ ਫੋਨ ਤੇ ਦੋ ਮੋਟਰਸਾਇਕਲ ਵੀ ਬਰਾਮਦ ਕੀਤੇ ਹਨ ਤੇ ਰਿਮਾਂਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਹੈ।
ਇਸ ਮੌਕੇ ਬੱਸ ਸਟੈਂਡ ਪੁਲਿਸ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ,ਥਾਣੇਦਾਰ ਰਣਧੀਰ ਸਿੰਘ,ਮੁਨਸ਼ੀ ਰਣਜੀਤ ਸਿੰਘ,ਜਤਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਵੀ ਹਾਜ਼ਿਰ ਸਨ।