ਖਨੌਰੀ ਬਾਰਡਰ ‘ਤੇ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ, ਪੰਜਾਬ ਬੰਦ ਦੌਰਾਨ ਬੱਸਾਂ- ਰੇਲਾਂ ਤੇ ਹੋਰ ਕੀ ਕੁਝ ਰਹੇਗਾ ਬੰਦ? ਪੜ੍ਹੋ ਵੇਰਵਾ || Punjab News

0
120

ਖਨੌਰੀ ਬਾਰਡਰ ‘ਤੇ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਐਲਾਨ, ਪੰਜਾਬ ਬੰਦ ਦੌਰਾਨ ਬੱਸਾਂ- ਰੇਲਾਂ ਤੇ ਹੋਰ ਕੀ ਕੁਝ ਰਹੇਗਾ ਬੰਦ? ਪੜ੍ਹੋ ਵੇਰਵਾ

ਚੰਡੀਗੜ੍ਹ : ਕਿਸਾਨਾਂ ਨੇ ਅੱਜ ਹਰਿਆਣਾ-ਪੰਜਾਬ ਦੀ ਸਰਹੱਦ ਖਨੌਰੀ ਵਿਖੇ ਮੀਟਿੰਗ ਕਰਕੇ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੀਆਂ ਰੇਲ ਗੱਡੀਆਂ, ਬੱਸਾਂ ਅਤੇ ਸਰਕਾਰੀ ਅਤੇ ਨਿੱਜੀ ਅਦਾਰੇ ਬੰਦ ਰਹਿਣਗੇ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਦੌਰਾਨ ਸੜਕੀ ਅਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਦੱਸ ਦਈਏ ਕਿ ਮੀਟਿੰਗ ਵਿੱਚ ਟੀਚਿੰਗ, ਟਰਾਂਸਪੋਰਟ, ਬਿਜਲੀ ਮੁਲਾਜ਼ਮਾਂ, ਆਸ਼ਾ ਵਰਕਰਾਂ, ਸਾਬਕਾ ਸੈਨਿਕਾਂ, ਪ੍ਰੋਫੈਸਰਾਂ, ਪੱਤਰਕਾਰ ਸੰਘ, ਵਪਾਰ ਮੰਡਲ ਦੇ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।

ਸਾਰੇ ਟੋਲ ਪਲਾਜ਼ਿਆਂ ‘ਤੇ ਬੰਦ ਸਬੰਧੀ ਲਗਾਏ ਜਾਣਗੇ ਬੈਨਰ

ਇਸ ਦੇ ਨਾਲ ਹੀ ਭਲਕੇ ਬਾਅਦ ਦੁਪਹਿਰ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬੰਦ ਸਬੰਧੀ ਮੀਟਿੰਗ ਹੋਵੇਗੀ। ਇਸ ਦੌਰਾਨ ਸਾਰੇ ਟੋਲ ਪਲਾਜ਼ਿਆਂ ‘ਤੇ ਬੰਦ ਸਬੰਧੀ ਬੈਨਰ ਲਗਾਏ ਜਾਣਗੇ। ਪਿੰਡਾਂ ਦੇ ਸਾਰੇ ਗੁਰਦੁਆਰੇ ਬੰਦ ਦੀ ਕਾਲ ਸੰਬੰਧੀ ਲਗਾਤਾਰ ਅਪੀਲ ਕੀਤੀ ਜਾਵੇਗੀ। ਪੰਜਾਬ ਬੰਦ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ।

PM ਮੋਦੀ ਨੇ ਬਾਲ ਪੁਰਸਕਾਰ ਜੇਤੂ ਬੱਚਿਆਂ ਨਾਲ ਕੀਤੀ ਮੁਲਾਕਾਤ, ਪੜ੍ਹੋ ਕੀ ਹੋਈ ਗੱਲਬਾਤ

LEAVE A REPLY

Please enter your comment!
Please enter your name here