ਕੇਂਦਰ ਸਰਕਾਰ ਦੇ ਰੋਜ਼ਗਾਰ ਮੇਲੇ ‘ਚ 71 ਹਜ਼ਾਰ ਲੋਕਾਂ ਨੂੰ ਮਿਲੀਆਂ ਨੌਕਰੀਆਂ, PM ਮੋਦੀ ਨੇ ਸੌਂਪੇ ਨਿਯੁਕਤੀ ਪੱਤਰ || National News

0
12

ਕੇਂਦਰ ਸਰਕਾਰ ਦੇ ਰੋਜ਼ਗਾਰ ਮੇਲੇ ‘ਚ 71 ਹਜ਼ਾਰ ਲੋਕਾਂ ਨੂੰ ਮਿਲੀਆਂ ਨੌਕਰੀਆਂ, PM ਮੋਦੀ ਨੇ ਸੌਂਪੇ ਨਿਯੁਕਤੀ ਪੱਤਰ

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਸੋਮਵਾਰ ਨੂੰ) ਦੇਸ਼ ਦੀਆਂ 45 ਥਾਵਾਂ ‘ਤੇ ਆਯੋਜਿਤ ਰੋਜ਼ਗਾਰ ਮੇਲੇ ‘ਚ ਵੀਡੀਓ ਕਾਨਫਰੰਸਿੰਗ ਰਾਹੀਂ 71 ਹਜ਼ਾਰ ਨੌਜਵਾਨਾਂ ਨੂੰ ਜੁਆਇਨਿੰਗ ਲੈਟਰ ਵੰਡੇ। ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੁਹਾਡੇ ਜੀਵਨ ਦੀ ਨਵੀਂ ਸ਼ੁਰੂਆਤ ਹੈ। ਤੁਹਾਡੀ ਸਾਲਾਂ ਦੀ ਮਿਹਨਤ ਸਫਲ ਹੋਈ ਹੈ। 2024 ਦਾ ਇਹ ਸਾਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਲਈ ਨਵੀਆਂ ਖੁਸ਼ੀਆਂ ਦੇ ਕੇ ਜਾ ਰਿਹਾ ਹੈ।

10 ਲੱਖ ਨੌਜਵਾਨਾਂ ਨੂੰ ਮਿਲੀਆਂ ਸਰਕਾਰੀ ਨੌਕਰੀਆਂ

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਪਿਛਲੇ 10 ਸਾਲਾਂ ਤੋਂ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਸੰਸਥਾਵਾਂ ਵਿੱਚ ਸਰਕਾਰੀ ਨੌਕਰੀਆਂ ਦੇਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਵੀ 71000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਪਿਛਲੇ ਡੇਢ ਸਾਲ ਵਿੱਚ ਕਰੀਬ 10 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।

2047 ਤੱਕ ਵਿਕਸਤ ਭਾਰਤ ਬਣਾਉਣ ਦਾ ਸੰਕਲਪ

ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਵਿੱਚ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੇ ਲਿਆ ਹੈ। ਸਾਨੂੰ ਇਸ ਸੰਕਲਪ ਵਿੱਚ ਵਿਸ਼ਵਾਸ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਦਾ ਪੂਰਾ ਭਰੋਸਾ ਹੈ, ਅੱਜ ਭਾਰਤ ਦੇ ਨੌਜਵਾਨ ਨਵੇਂ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ ਅਤੇ ਹਰ ਖੇਤਰ ਵਿੱਚ ਆਪਣਾ ਝੰਡਾ ਲਹਿਰਾ ਰਹੇ ਹਨ। ਅੱਜ ਹਜ਼ਾਰਾਂ ਔਰਤਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ ਹਨ। ਤੁਹਾਡੀ ਸਫਲਤਾ ਹੋਰ ਔਰਤਾਂ ਨੂੰ ਪ੍ਰੇਰਿਤ ਕਰੇਗੀ। ਸਾਡੀ ਕੋਸ਼ਿਸ਼ ਹੈ ਕਿ ਔਰਤਾਂ ਹਰ ਖੇਤਰ ਵਿੱਚ ਆਤਮ-ਨਿਰਭਰ ਹੋਣ।

LEAVE A REPLY

Please enter your comment!
Please enter your name here