ਸਕੂਲੀ ਬੱਚਿਆਂ ਨੂੰ ਲੱਗੀਆਂ ਮੌਜਾਂ, ਸਰਦੀਆਂ ਦੀਆਂ ਛੁੱਟੀਆਂ ‘ਚ ਹੋਇਆ ਵਾਧਾ, ਹੁਣ ਇੰਨੀ ਤਰੀਕ ਨੂੰ ਖੁੱਲਣਗੇ ਸਕੂਲ
ਭਾਰਤ ਦੇ ਕਈ ਸੂਬਿਆਂ ‘ਚ ਕੜਾਕੇ ਦੀ ਠੰਢ ਪੈ ਰਹੀ ਹੈ | ਜਿਸ ਕਾਰਨ ਕਈ ਸੂਬਿਆਂ ਵਿਚ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਕਦਮ ਠੰਢ ਵਧਣ ਕਾਰਨ ਸਰਦੀਆਂ ਦੀਆਂ ਛੁੱਟੀਆਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਜ਼ਿਆਦਾਤਰ ਸਕੂਲਾਂ ਵਿਚ 25 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਹਨ ਪਰ ਦਿੱਲੀ ਸਰਕਾਰ ਨੇ 1 ਜਨਵਰੀ ਤੋਂ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਦਸੰਬਰ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ ਵਿਚ ਵੀ ਠੰਢ ਨੇ ਦਸਤਕ ਦੇ ਦਿੱਤੀ ਸੀ। ਉਦੋਂ ਤੋਂ ਹੀ ਸਕੂਲੀ ਬੱਚਿਆਂ ਦੀਆਂ ਨਜ਼ਰਾਂ ਛੁੱਟੀਆਂ ਵਾਲੇ ਕੈਲੰਡਰ ਉਤੇ ਟਿਕੀਆਂ ਹੋਈਆਂ ਹਨ। ਦਿੱਲੀ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਹਾਲ ਹੀ ਵਿੱਚ ਦਿੱਲੀ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਲਈ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।
10 ਦਿਨਾਂ ਦੀਆਂ ਵਾਧੂ ਕਲਾਸਾਂ ਲਗਾਉਣ ਦਾ ਐਲਾਨ
ਇਸ ਸਭ ਦੇ ਚੱਲਦਿਆਂ ਦਿੱਲੀ ਦੇ ਸਕੂਲਾਂ ਵਿੱਚ 1 ਤੋਂ 15 ਜਨਵਰੀ 2025 ਤੱਕ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ | ਹਾਲਾਂਕਿ, ਵਿਦਿਆਰਥੀਆਂ ਦੇ ਅਕਾਦਮਿਕ ਪ੍ਰਦਰਸ਼ਨ ਨੂੰ ਵਧਾਉਣ ਲਈ ਡਾਇਰੈਕਟੋਰੇਟ ਨੇ ਦਿੱਲੀ ਸਕੂਲਾਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ 9ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ 10 ਦਿਨਾਂ ਦੀਆਂ ਵਾਧੂ (ਉਪਚਾਰਕ) ਕਲਾਸਾਂ ਲਗਾਉਣ ਦਾ ਐਲਾਨ ਵੀ ਕੀਤਾ ਹੈ।
ਵਾਧੂ ਕਲਾਸਾਂ ਰਾਹੀਂ ਪੜ੍ਹਾਉਣ ਦਾ ਹੁਕਮ
ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਸਕੂਲ ਦੇ ਅਧਿਆਪਕਾਂ ਨੂੰ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਾਧੂ ਕਲਾਸਾਂ ਰਾਹੀਂ ਪੜ੍ਹਾਉਣ ਦਾ ਹੁਕਮ ਦਿੱਤਾ ਹੈ। ਸਰਦੀਆਂ ਦੀਆਂ ਛੁੱਟੀਆਂ ਦੌਰਾਨ ਚਲਾਈਆਂ ਜਾਣ ਵਾਲੀਆਂ ਵਾਧੂ ਕਲਾਸਾਂ ਵਿਚ ਅਧਿਆਪਕ ਹਰ ਰੋਜ਼ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ, ਵਿਗਿਆਨ ਅਤੇ ਗਣਿਤ ਵਿਸ਼ੇ ਪੜ੍ਹਾਉਣਗੇ।
ਇਸ ਦੇ ਨਾਲ ਹੀ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀ-ਬੋਰਡ ਪ੍ਰਸ਼ਨ ਪੱਤਰਾਂ ਦੀ ਸੋਧ ਅਤੇ ਹੱਲ ਕਰਨ ਉਤੇ ਧਿਆਨ ਦੇਣਾ ਹੋਵੇਗਾ। ਵਿਸ਼ੇ ਅਨੁਸਾਰ ਅਧਿਆਪਕਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਇਹ ਦੱਸਣ ਕਿ ਬੋਰਡ ਦੇ ਪੇਪਰ ਨੂੰ ਸਹੀ ਢੰਗ ਨਾਲ ਕਿਵੇਂ ਹੱਲ ਕੀਤਾ ਜਾਵੇ।
ਇਹ ਵੀ ਪੜ੍ਹੋ : ਵੱਡੀਆਂ ਮੁੱਛਾਂ ਰੱਖਣ ‘ਤੇ ਇਨ੍ਹਾਂ ਸੂਬਿਆਂ ‘ਚ ਪੁਲਿਸ ਵਾਲਿਆਂ ਨੂੰ ਮਿਲਦਾ ਹੈ ਬੋਨਸ…
ਵਾਧੂ ਕਲਾਸਾਂ ਦੌਰਾਨ ਵੀ ਸਕੂਲੀ ਡਰੈੱਸ ਪਹਿਨਣ ਦਾ ਹੁਕਮ
ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਵਿਦਿਆਰਥੀਆਂ ਨੂੰ ਵਾਧੂ ਕਲਾਸਾਂ ਦੌਰਾਨ ਵੀ ਸਕੂਲੀ ਡਰੈੱਸ ਪਹਿਨਣ ਦਾ ਹੁਕਮ ਦਿੱਤਾ ਹੈ। ਗੈਸਟ ਟੀਚਰ ਜਾਂ ਕੰਟਰੈਕਟ ਟੀਚਰ ਰੈਮੇਡੀਅਲ ਕਲਾਸਾਂ ਪੜ੍ਹਾ ਸਕਦੇ ਹਨ। ਨਾਲ ਹੀ, ਡਾਇਰੈਕਟੋਰੇਟ ਨੇ ਕਿਹਾ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਇਹਨਾਂ ਕਲਾਸਾਂ ਬਾਰੇ ਸਵੇਰ/ਸ਼ਾਮ ਦੀਆਂ ਅਸੈਂਬਲੀਆਂ ਵਿੱਚ , ਐਸਐਮਸੀ ਮੀਟਿੰਗਾਂ, ਸਕੂਲ ਡਾਇਰੀ ਵਿੱਚ ਨੋਟ ਅਤੇ ਸਮੂਹ ਐਸਐਮਐਸ ਸਹੂਲਤ ਆਦਿ ਰਾਹੀਂ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ।