ਗਾਇਕ ਬਾਦਸ਼ਾਹ ਨੂੰ ਗਲਤ ਪਾਸੇ ਗੱਡੀ ਚਲਾਉਣੀ ਪਈ ਮਹਿੰਗੀ; ਹੋਇਆ ‘ਮੋਟਾ’ ਚਲਾਨ
ਨਵੀ ਦਿੱਲੀ : ਗਾਇਕ ਬਾਦਸ਼ਾਹ ਨੂੰ ਗਲਤ ਪਾਸੇ ਗੱਡੀ ਚਲਾਉਣੀ ਮਹਿੰਗੀ ਪਈ ਹੈ। ਦਰਅਸਲ, ਗੁਰੂਗ੍ਰਾਮ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਰੈਪਰ ਬਾਦਸ਼ਾਹ ਦਾ ਚਲਾਨ ਕੀਤਾ ਹੈ। ਬਾਦਸ਼ਾਹ ਕਰਨ ਔਜਲਾ ਦੇ ਕੰਸਰਟ ‘ਚ ਸ਼ਾਮਲ ਹੋਣ ਲਈ ਗੁਰੂਗ੍ਰਾਮ ਆਏ ਸਨ। ਜਿਸ ਕਾਰ ‘ਚ ਗਾਇਕ ਸਫਰ ਕਰ ਰਿਹਾ ਸੀ, ਉਹ ਗਲਤ ਦਿਸ਼ਾ ‘ਚ ਜਾ ਰਹੀ ਸੀ। ਜਿਸ ਤੋਂ ਬਾਅਦ ਟਰੈਫਿਕ ਪੁਲਿਸ ਨੇ ਬਾਦਸ਼ਾਹ ਦਾ ਮੋਟਾ ਚਲਾਨ ਕੀਤਾ।
ਟਰੈਫਿਕ ਨਿਯਮਾਂ ਦੀ ਉਲੰਘਣਾ ‘ਤੇ ਹੋਇਆ ਚਲਾਨ
ਦੱਸ ਦੇਈਏ ਕਿ ਬਾਦਸ਼ਾਹ ਔਜਲਾ ਦੇ ਏਰੀਆ ਮਾਲ, ਸੈਕਟਰ 68, ਗੁਰੂਗ੍ਰਾਮ ਵਿੱਚ ਆਯੋਜਿਤ ਸਮਾਰੋਹ ਵਿੱਚ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਕਾਲੀ ਥਾਰ ਰਾਹੀਂ ਗੁਰੂਗ੍ਰਾਮ ਪਹੁੰਚੇ ਸਨ। ਜਦੋਂ ਲੋਕਾਂ ਨੇ ਬਾਦਸ਼ਾਹ ਦੇ ਗਲਤ ਸਾਈਡ ‘ਤੇ ਕਾਰ ਚਲਾਉਣ ‘ਤੇ ਸਵਾਲ ਉਠਾਏ ਤਾਂ ਪੁਲਸ ਵੀ ਹਰਕਤ ‘ਚ ਆ ਗਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਰੈਪਰ-ਗਾਇਕ ਨੂੰ ਜੁਰਮਾਨਾ ਕੀਤਾ ਗਿਆ।ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪੁਲਿਸ ਨੇ ਰੈਪਰ ਬਾਦਸ਼ਾਹ ਦੀ ਗੱਡੀ ਦਾ 15,500 ਰੁਪਏ ਦਾ ਚਲਾਨ ਕੀਤਾ ਹੈ।
ਦਿੱਲੀ ਦੇ ਸਕੂਲਾਂ ਨੂੰ ਫਿਰ ਮਿਲੀ ਬੰ*ਬ ਦੀ ਧਮਕੀ, ਪੁਲਿਸ-ਫਾਇਰ ਬ੍ਰਿਗੇਡ ਮੌਕੇ ‘ਤੇ ਮੌਜੂਦ