Diljit Dosanjh ਪੰਜਾਬ ‘ਚ ਮੁੜ ਪਾਉਣ ਆ ਰਿਹਾ ਧੱਕ, ਲੁਧਿਆਣਾ ‘ਚ ਕਰਨਗੇ ਪਰਫਾਰਮ !
ਪੰਜਾਬ ਦਾ ਦਿਲ ਯਾਨੀ ਕਿ ਦਿਲਜੀਤ ਦੋਸਾਂਝ ਇੰਨ ਦਿਨੀਂ ਆਪਣੇ ‘ਦਿਲ-ਲੁਮੀਨਾਟੀ ਟੂਰ ਨੂੰ ਲੈ ਕੇ ਲਗਾਤਾਰ ਸੁਰਖੀਆਂ ਦੇ ਵਿੱਚ ਚੱਲ ਰਹੇ ਹਨ | ਹਾਲੀ ਦੇ ਵਿਚ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਕੰਸਰਟ ਹੋਇਆ ਹੈ ਜੋ ਕਿ ਬਹੁਤ ਸ਼ਾਨਦਾਰ ਰਿਹਾ ਤੇ ਚੰਡੀਗੜ੍ਹੀਆਂ ਦੀ ਬੱਲੇ -ਬੱਲੇ ਕਰਵਾ ਦਿੱਤੀ | ਕੰਸਰਟ ਦੇ ਵਿੱਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ |
ਪਰ ਹੁਣ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਹੋ ਸਕਦਾ ਹੈ ਕਿ ਦਿਲਜੀਤ ਦੋਸਾਂਝ 31 ਦਸੰਬਰ ਨੂੰ ਲੁਧਿਆਣਾ ‘ਚ ਪਰਫਾਰਮ ਕਰਨਗੇ। ਹਾਲਾਂਕਿ ਇਹ ਸਿਰਫ਼ ਚਰਚਾਵਾਂ ਹੀ ਹਨ । ਇਸ ਬਾਰੇ ਦਿਲਜੀਤ ਦੋਸਾਂਝ ਜਾਂ ਉਨ੍ਹਾਂ ਦੀ ਟੀਮ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ਤੋਂ ਬਾਅਦ ਹੁਣ ਅਗਲਾ ਕੰਸਰਟ 19 ਦਸੰਬਰ ਨੂੰ ਮੁੰਬਈ ਵਿੱਚ ਹੋਣਾ ਹੈ। ਉਹ 29 ਦਸੰਬਰ ਨੂੰ ਗੁਹਾਟੀ ਵਿੱਚ ਕੰਸਰਟ ਦੇ ਨਾਲ ਟੂਰ ਨੂੰ ਖਤਮ ਕਰਨਗੇ।
ਭਾਰਤ ਵਿੱਚ ਨਹੀਂ ਕਰਨਗੇ ਕੋਈ ਵੀ ਕੰਸਰਟ
ਇਸ ਦੌਰਾਨ ਦਿਲਜੀਤ ਦੋਸਾਂਝ ਦਾ ਇੱਕ ਬਿਆਨ ਚਰਚਾ ਵਿੱਚ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਕੋਈ ਵੀ ਕੰਸਰਟ ਨਹੀਂ ਕਰਨਗੇ ਜਦੋਂ ਤੱਕ ਸਰਕਾਰ ਭਾਰਤ ਵਿੱਚ ਸੰਗੀਤ ਸਮਾਰੋਹਾਂ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਹੀਂ ਕਰਦੀ। ਦਿਲਜੀਤ ਨੇ ਸ਼ਨੀਵਾਰ ਰਾਤ ਚੰਡੀਗੜ੍ਹ ‘ਚ ਪਰਫਾਰਮ ਕਰਦੇ ਹੋਏ ਇਹ ਬਿਆਨ ਦਿੱਤਾ।
ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ ‘ਚ ਆਏ Guru Randhawa
ਸੋਸ਼ਲ ਮੀਡੀਆ ‘ਤੇ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੰਗੀਤ ਸਮਾਰੋਹ ਦੌਰਾਨ ਸਟੇਜ ‘ਤੇ ਦਿਲਜੀਤ ਦੁਸਾਂਝ ਨੇ ਦੇਸ਼ ‘ਚ ਮਾੜੇ ਬੁਨਿਆਦੀ ਢਾਂਚੇ ‘ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ, ‘ਮੈਂ ਸਬੰਧਤ ਅਧਿਕਾਰੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਵਿੱਚ ਲਾਈਵ ਸ਼ੋਅ ਲਈ ਕੋਈ ਬੁਨਿਆਦੀ ਢਾਂਚਾ ਨਹੀਂ ਹੈ। ਇਹ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰਦਾ ਹੈ। ਕਿਰਪਾ ਕਰਕੇ ਇਸ ਖੇਤਰ ਵੱਲ ਵੀ ਧਿਆਨ ਦਿਓ।
ਦਿਲਜੀਤ ਦੋਸਾਂਝ ਦੇ ਕੰਸਰਟ ਬਹੁਤ ਹੀ ਸ਼ਾਨਦਾਰ ਰਹੇ
ਭਾਰਤ ਵਿੱਚ ਦਿਲਜੀਤ ਦੋਸਾਂਝ ਦੇ ਕੰਸਰਟ ਬਹੁਤ ਹੀ ਸ਼ਾਨਦਾਰ ਰਹੇ ਹਨ। ਦਿਲਜੀਤ ਨੇ ਆਪਣੇ ਦਿਲ-ਲੁਮੀਨਾਤੀ ਟੂਰ ਦੌਰਾਨ ਕਈ ਸ਼ਹਿਰਾਂ ਵਿੱਚ ਦਰਸ਼ਕਾਂ ਦਾ ਮਨ ਮੋਹ ਲਿਆ। ਉਸ ਦਾਮਿਊਜ਼ੀਕਲ ਟੂਰ ਦਿੱਲੀ ਤੋਂ ਸ਼ੁਰੂ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਜੈਪੁਰ, ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ ਅਤੇ ਬੈਂਗਲੁਰੂ ਵਿੱਚ ਵੀ ਧਮਾਕੇਦਾਰ ਪ੍ਰਦਰਸ਼ਨ ਕੀਤੇ।