CTET ਦਾ ਪੇਪਰ ਦੇ ਰਿਹਾ ਸੀ ਨੌਜਵਾਨ, ਪਿੱਛੇ -ਪਿੱਛੇ ਪਹੁੰਚ ਗਈ ਪੁਲਿਸ, ਵਿਦਿਆਰਥੀ ਨੂੰ ਦੇਖ ਕੇ ਇੰਸਪੈਕਟਰ ਨੇ ਕਿਹਾ.. || National News

0
27
The young man was giving the CTET paper, the police reached behind him, the inspector said seeing the student..

CTET ਦਾ ਪੇਪਰ ਦੇ ਰਿਹਾ ਸੀ ਨੌਜਵਾਨ, ਪਿੱਛੇ -ਪਿੱਛੇ ਪਹੁੰਚ ਗਈ ਪੁਲਿਸ, ਵਿਦਿਆਰਥੀ ਨੂੰ ਦੇਖ ਕੇ ਇੰਸਪੈਕਟਰ ਨੇ ਕਿਹਾ..

ਯੂਪੀ ਦੇ ਕੋਤਵਾਲੀ ਨਗਰ ਦੇ ਗੋਪਾਲ ਪਬਲਿਕ ਸਕੂਲ ਓਮਨਗਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ 60 ਹਜ਼ਾਰ ਰੁਪਏ ਵਿੱਚ ਠੇਕਾ ਲੈ ਕੇ ਸੀਟੀਈਟੀ ਦੀ ਪ੍ਰੀਖਿਆ ਦੇਣ ਵਾਲਾ ਮੁੰਨਾ ਭਾਈ ਫੜਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗੋਪਾਲ ਪਬਲਿਕ ਸਕੂਲ ‘ਚ ਐਤਵਾਰ ਨੂੰ ਸੀ.ਟੀ.ਈ.ਟੀ ਦੀ ਪ੍ਰੀਖਿਆ ਚੱਲ ਰਹੀ ਸੀ। ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਪਹਿਲੀ ਸ਼ਿਫਟ ਵਿੱਚ ਪ੍ਰੀਖਿਆ ਲਈ ਗਈ। ਇਸੇ ਕੜੀ ਤਹਿਤ ਗੌਰਵ ਕੁਮਾਰ ਸਿੰਘ ਪੁੱਤਰ ਝਾਰਖੰਡ ਸਿੰਘ ਵਾਸੀ ਇੰਦਰਾਪੁਰ ਛੇੜੀ ਥਾਣਾ ਸ਼ਾਦੀਆਬਾਦ ਗਾਜ਼ੀਪੁਰ ਨੂੰ ਪ੍ਰਯਾਗਰਾਜ ਦੇ ਤੇਲੀਗੰਜ ਅਧੀਨ ਪੈਂਦੇ ਮਹਿਦੌਰੀ ਦੇ ਰਹਿਣ ਵਾਲੇ ਪ੍ਰਕਾਸ਼ ਵੀਰ ਮਿਸ਼ਰਾ ਦੀ ਥਾਂ ’ਤੇ ਜਾਅਲੀ ਪ੍ਰੀਖਿਆ ਦਿੰਦੇ ਹੋਏ ਫੜਿਆ ਗਿਆ।

ਤੂੰ ਬਹੁਤ ਚਲਾਕ ਨਿਕਲਿਆ ….

ਉਹ ਫਰਜ਼ੀ ਕਾਰਡ ਲੈ ਕੇ ਸਕੂਲ ‘ਚ ਦਾਖਲ ਹੋਇਆ ਸੀ ਅਤੇ ਪ੍ਰੀਖਿਆ ਦੇ ਰਿਹਾ ਸੀ। ਇਸ ਦੌਰਾਨ ਤਕਨੀਕੀ ਟੀਮ ਨੇ ਆ ਕੇ ਉਸ ਨੂੰ ਫੜ ਲਿਆ। ਉਸ ਨੇ ਟੀਮ ਨੂੰ ਦੱਸਿਆ ਕਿ ਉਹ ਆਦਿਤਿਆ ਤੋਂ 60 ਹਜ਼ਾਰ ਰੁਪਏ ਵਿੱਚ ਠੇਕਾ ਲੈ ਕੇ ਪ੍ਰੀਖਿਆ ਦੇਣ ਆਇਆ ਸੀ। ਉਸ ਨੇ ਇਹ ਵੀ ਦੱਸਿਆ ਕਿ ਮੈਨੂੰ ਪੈਸਿਆਂ ਦੀ ਬਹੁਤ ਲੋੜ ਸੀ, ਇਸ ਲਈ ਮੈਂ ਅਜਿਹਾ ਕੀਤਾ, ਮੈਨੂੰ ਮੁਆਫ਼ ਕਰ ਦਿਓ।

ਇਹ ਵੀ ਪੜ੍ਹੋ : ਰਾਜਾ ਵੜਿੰਗ ਪਹੁੰਚੇ ਖਨੌਰੀ ਬਾਰਡਰ, ਡੱਲੇਵਾਲ ਨਾਲ ਕੀਤੀ ਮੁਲਾਕਾਤ, ਕੇਂਦਰ ਸਰਕਾਰ ‘ਤੇ ਲਾਏ ਗੰਭੀਰ ਦੋਸ਼

ਹਾਲਾਂਕਿ ਮੁੰਨਾ ਭਾਈ ਨੂੰ ਪੁਲਿਸ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਜਿਵੇਂ ਹੀ ਇੰਸਪੈਕਟਰ ਨੇ ਜਾਅਲੀ ਪੇਪਰ ਦੇਣ ਆਏ ਵਿਦਿਆਰਥੀ ਨੂੰ ਦੇਖਿਆ ਤਾਂ ਉਸ ਨੇ ਕਿਹਾ ਕਿ ਤੂੰ ਬਹੁਤ ਚਲਾਕ ਨਿਕਲਿਆ। ਪੁਲਿਸ ਉਸ ਨੂੰ ਕੋਤਵਾਲੀ ਨਗਰ ਲੈ ਕੇ ਆਈ ਹੈ। ਸੀ.ਓ.ਸਿਟੀ ਪ੍ਰਸ਼ਾਂਤ ਸਿੰਘ ਨੇ ਦੱਸਿਆ ਕਿ ਫੜ੍ਹਿਆ ਗਿਆ ਦੋਸ਼ੀ ਗਾਜ਼ੀਪੁਰ ਦਾ ਰਹਿਣ ਵਾਲਾ ਹੈ, ਜਿਸ ਨੂੰ ਪੁਲਿਸ ਨੇ ਥਾਣੇ ਲਿਆ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਦੋਸ਼ੀ ਨੂੰ ਜੇਲ੍ਹ ਭੇਜਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਉਮੀਦਵਾਰ ਦੀ ਥਾਂ ‘ਤੇ ਬੈਠ ਕੇ ਜਾਅਲੀ ਪ੍ਰੀਖਿਆ ਦੇ ਰਿਹਾ ਸੀ ਨੌਜਵਾਨ

ਵਧੇਰੇ ਜਾਣਕਾਰੀ ਦਿੰਦੇ ਹੋਏ ਸੀਓ ਸਿਟੀ ਪ੍ਰਸ਼ਾਂਤ ਸਿੰਘ ਨੇ ਦੱਸਿਆ ਕਿ ਜਦੋਂ ਟੈਕਨੀਕਲ ਟੀਮ ਨੂੰ ਉਕਤ ਨੌਜਵਾਨ ‘ਤੇ ਸ਼ੱਕ ਹੋਇਆ ਤਾਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਪੇਪਰ ਦੇਣ ਆਏ ਉਮੀਦਵਾਰ ਨੇ ਦੱਸਿਆ ਕਿ ਉਹ ਕਿਸੇ ਹੋਰ ਵਿਦਿਆਰਥੀ ਦਾ ਪੇਪਰ ਦੇ ਰਿਹਾ ਸੀ ਜਿਸ ਦੇ 60 ਹਜ਼ਾਰ ਰੁਪਏ ਲਏ ਸਨ। ਸਕੂਲ ਦੇ ਅਧਿਆਪਕ ਰਣਜੀਤ ਸਿੰਘ ਨੇ ਦੱਸਿਆ ਕਿ ਜਦੋਂ ਸੀ.ਟੀ.ਈ.ਟੀ ਦੀ ਪ੍ਰੀਖਿਆ ਚੱਲ ਰਹੀ ਸੀ ਤਾਂ ਇਕ ਪ੍ਰੀਖਿਆਰਥੀ ਫੜ੍ਹਿਆ ਗਿਆ ਜੋ ਕਿਸੇ ਹੋਰ ਉਮੀਦਵਾਰ ਦੀ ਥਾਂ ‘ਤੇ ਬੈਠ ਕੇ ਜਾਅਲੀ ਪ੍ਰੀਖਿਆ ਦੇ ਰਿਹਾ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

 

 

 

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here