ਬਰਨਾਲਾ ਵਿੱਚ ਸਰਪੰਚ ਨਾਲ ਵਾਪਰ ਗਿਆ ਵੱਡਾ ਭਾਣਾ || Punjab Update

0
139
A big incident happened to the Sarpanch in Barnala

ਬਰਨਾਲਾ ਵਿੱਚ ਸਰਪੰਚ ਨਾਲ ਵਾਪਰ ਗਿਆ ਵੱਡਾ ਭਾਣਾ

ਪੰਜਾਬ ਭਰ ਵਿੱਚ ਆਏ- ਦਿਨ ਅਨੇਕਾਂ ਹੀ ਵਾਰਦਾਤਾਂ ਵਾਪਰਦੀਆਂ ਰਹਿੰਦੀਆਂ ਹਨ ਜਿਸ ਨਾਲ ਕਈ ਮਾਸੂਮਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਜਾਂਦਾ ਹੈ | ਅਜੇਹੀ ਹੀ ਇੱਕ ਵੱਡੀ ਵਾਰਦਾਤ ਬਰਨਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸਰਪੰਚ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਤੇਜ਼ਧਾਰ ਹਥਿਆਰਾਂ ਨਾਲ ਸਰਪੰਚ ਸੁਖਜੀਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ।

ਸਰਪੰਚ ਚਿੱਟਾ ਵੇਚਣ ‘ਤੇ ਲਗਾ ਰਿਹਾ ਸੀ ਪਾਬੰਧੀ

ਦਰਅਸਲ, ਇਹ ਕਿਹਾ ਜਾ ਰਿਹਾ ਹੈ ਕਿ ਸਰਪੰਚ ਚਿੱਟਾ ਵੇਚਣ ‘ਤੇ ਪਾਬੰਧੀ ਲਗਾ ਰਿਹਾ ਸੀ ਜਿਸ ਕਾਰਨ ਇਹ ਕਤਲ ਕੀਤਾ ਗਿਆ ਹੈ | ਕਤਲ ਪਿੱਛੇ ਚੁਣਾਵੀ ਰੰਜਿਸ਼ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਰਪੰਚ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀ। ਸੁਖਜੀਤ ਸਿੰਘ ਪਿੰਡ ਛੰਨਾ ਗੁਲਾਬ ਸਿੰਘ ਦਾ ਸਰਪੰਚ ਸੀ।

40-50 ਕਾਤਲਾਂ ਨੇ ਘਰ ‘ਚ ਆ ਕੇ ਕੀਤਾ ਕਤਲ

ਜਾਣਕਾਰੀ ਮਿਲੀ ਹੈ ਕਿ 40-50 ਕਾਤਲਾਂ ਨੇ ਘਰ ‘ਚ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ। ਦੋਸ਼ੀਆਂ ਨੇ ਹਵਾ ‘ਚ ਗੋਲੀਆਂ ਵੀ ਚਲਾਈਆਂ। ਹਮਲੇ ਵਿੱਚ ਮ੍ਰਿਤਕ ਸਰਪੰਚ ਤੋਂ ਇਲਾਵਾ ਉਸ ਦਾ ਪਿਤਾ ਅਤੇ ਸਾਥੀ ਵੀ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਮ੍ਰਿਤਕ ਸਰਪੰਚ ਦੀ ਲਾਸ਼ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ, ਜਿੱਥੇ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਵੀ ਪੁੱਜੇ।

 

LEAVE A REPLY

Please enter your comment!
Please enter your name here