ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਬਿਜਲੀ ਸਪਲਾਈ ਰਹੇਗੀ ਬੰਦ
ਬਰਨਾਲਾ: ਬਰਨਾਲਾ ਦੇ ਵੱਖ ਵੱਖ ਇਲਾਕਿਆਂ ਵਿਚ 14 ਦਸੰਬਰ 2024 ਦਿਨ ਸ਼ਨੀਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਬਿਜਲੀ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ 11 ਕੇ. ਵੀ. ਏ ਨਵੇਂ ਫੀਡਰ ਦੀ ਉਸਾਰੀ ਕਰਨ ਲਈ ਸਵੇਰੇ 9. 00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਅਕਾਲਗੜ੍ਹ ਬਸਤੀ, ਸੇਖਾ ਰੋਡ, ਰਾਏਕੋਟ ਰੋਡ, ਸੰਘੇੜਾ ਪਿੰਡ, ਰਾਹੁਲ ਕਲੋਨੀ, ਰਾਧਾ ਰਾਣੀ, ਫਰਵਾਹੀ ਬਾਜ਼ਾਰ, 40 ਫੁੱਟੀ ਰੋਡ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਸ ਏਰੀਏ ਦੀ ਬਿਜਲੀ ਸਪਲਾਈ ਵੀ ਰਹੇਗੀ ਪ੍ਰਭਾਵਿਤ
ਦੁਪਹਿਰ 12.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਬਾਜਵਾ ਪੱਤੀ, ਸੰਧੂ ਪੱਤੀ, ਰਾਮਗੜੀਆ ਰੋਡ, ਰਾਮ ਰਾਜਿਆ ਕਲੋਨੀ, ਸ਼ਿਵ ਸ਼ਕਤੀ ਵਾਟਿਕਾ, ਓਸਵਾਲ ਕਲੋਨੀ, ਗਰੀਨ ਕਲੋਨੀ, ਧਨੌਲਾ ਰੋਡ, ਪ੍ਰੇਮ ਨਗਰ, ਐਵਰਗਰੀਨ ਕਲੋਨੀ, ਹਰੀ ਨਗਰ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸੇ ਤਰ੍ਹਾਂ ਦੁਪਹਿਰ 3.00 ਵਜੇ ਤੋਂ ਸ਼ਾਮ 5.00 ਵਜੇ ਤੱਕ ਓਸਵਾਲ ਕਲੋਨੀ, ਗੋਬਿੰਦ ਕਲੋਨੀ, ਕੇ.ਸੀ ਰੋਡ ਗਲੀ ਨੰਬਰ 1 ਤੋਂ 8, ਪੱਕਾ ਕਾਲਜ ਰੋਡ, ਸਦਰ ਬਾਜ਼ਾਰ, ਪੱਤੀ ਰੋਡ, ਬੱਸ ਸਟੈਂਡ, ਕਿਲਾ ਮੁਹੱਲਾ, ਹੰਡਿਆਇਆ ਬਾਜ਼ਾਰ, ਭਗਤ ਰਾਮ ਜੋਸ਼ੀ ਵਾਲੀ ਗਲੀ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।