ਵਿਆਹ ਦੇ 12 ਸਾਲ ਬਾਅਦ ਮਾਂ ਬਣੀ ਇਹ ਬਾਲੀਵੁੱਡ ਅਦਾਕਾਰਾ, ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਨਵੀ ਦਿੱਲੀ: ਅਦਾਕਾਰਾ ਰਾਧਿਕਾ ਆਪਟੇ ਵਿਆਹ ਦੇ 12 ਸਾਲ ਬਾਅਦ ਮਾਂ ਬਣ ਗਈ ਹੈ। ਉਸ ਨੇ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ।
ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ
ਰਾਧਿਕਾ ਆਪਟੇ ਨੇ ਇੰਸਟਾਗ੍ਰਾਮ ‘ਤੇ ਆਪਣੀ ਬੇਟੀ ਨੂੰ ਬ੍ਰੈਸਟ ਫੀਡਿੰਗ ਕਰਦੇ ਹੋਏ ਖੁਦ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਲੈਪਟਾਪ ‘ਤੇ ਕੰਮ ਕਰਦੀ ਨਜ਼ਰ ਆ ਰਹੀ ਹੈ, ਉਥੇ ਹੀ ਉਹ ਆਪਣੀ ਬੇਟੀ ਨੂੰ ਬ੍ਰੈਸਟ ਫੀਡ ਵੀ ਕਰਵਾ ਰਹੀ ਹੈ। ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ‘ਬੱਚੇ ਦੇ ਜਨਮ ਤੋਂ ਇਕ ਹਫਤੇ ਬਾਅਦ ਪਹਿਲੀ ਮੀਟਿੰਗ।’ ਰਾਧਿਕਾ ਦੇ ਮਾਂ ਬਣਨ ਦੇ ਐਲਾਨ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਕਾਫੀ ਵਧਾਈਆਂ ਮਿਲ ਰਹੀਆਂ ਹਨ। ਫਰਹਾਨ ਅਖਤਰ ਨੇ ਲਿਖਿਆ, ‘ਬੇਟੀ ਦੇ ਜਨਮ ਦੀਆਂ ਵਧਾਈਆਂ ਅਤੇ ਮੁਬਾਰਕਾਂ।’ ਸਿਤਾਰਿਆਂ ਦੇ ਨਾਲ-ਨਾਲ ਕਈ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਮਾਂ ਬਣਨ ‘ਤੇ ਵਧਾਈ ਦੇ ਰਹੇ ਹਨ।