ਸੁਖਬੀਰ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਦੂਜੇ ਦਿਨ ਧਾਰਮਿਕ ਸਜਾ ਤਹਿਤ ਸੇਵਾ ਕੀਤੀ ਸ਼ੁਰੂ, ਸੁਰੱਖਿਆ ਦੇ ਸਖਤ ਪ੍ਰਬੰਧ || Punjab News

0
7

ਸੁਖਬੀਰ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਦੂਜੇ ਦਿਨ ਧਾਰਮਿਕ ਸਜਾ ਤਹਿਤ ਸੇਵਾ ਕੀਤੀ ਸ਼ੁਰੂ, ਸੁਰੱਖਿਆ ਦੇ ਸਖਤ ਪ੍ਰਬੰਧ

ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਦੇ 10ਵੇਂ ਦਿਨ ਅੱਜ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਪੁੱਜੇ।ਦੂਜੇ ਦਿਨ ਵੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੇਵਾ ਸ਼ੁਰੂ ਕੀਤੀ ਗਈ।

ਅੱਜ ਪੂਰੀ ਹੋ ਜਾਵੇਗੀ ਧਾਰਮਿਕ ਸਜ਼ਾ

ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਸਜ਼ਾ ਦੇ ਦੂਜੇ ਦਿਨ, ਸੁਖਬੀਰ ਬਾਦਲ ਨੇ ਪਹਿਲਾਂ ਨੀਲੇ ਰੰਗ ਦਾ ਚੋਲਾ ਪਾ, ਹੱਥ ‘ਚ ਬਰਛਾ ਫੜ ਕੇ ਇੱਕ ਘੰਟਾ ਪਹਿਰੇਦਾਰੀ ਵਜੋਂ ਸੇਵਾ ਨਿਭਾਈ। ਇਸ ਤੋਂ ਬਾਅਦ ਉਹ ਹੁਣ ਇਕ ਘੰਟਾ ਕੀਰਤਨ ਸਰਵਣ ਕਰਨਗੇ ਅਤੇ ਉਸ ਤੋਂ ਬਾਅਦ ਬਰਤਨਾਂ ਦੀ ਸੇਵਾ ਕਰਨਗੇ। ਇਸ ਨਾਲ ਉਨ੍ਹਾਂ ਨੂੰ ਦਿੱਤੀ ਗਈ ਧਾਰਮਿਕ ਸਜ਼ਾ ਅੱਜ ਪੂਰੀ ਹੋ ਜਾਵੇਗੀ। ਭਲਕੇ 13 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਕਰਵਾਉਣਗੇ।

ਇਹ ਵੀ ਪੜੋ: Diljit Dosanjh ਦੇ ਚੰਡੀਗੜ੍ਹ Concert ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਸਮੇਤ ਇਹ ਨਿਰਦੇਸ਼ ਜਾਰੀ

LEAVE A REPLY

Please enter your comment!
Please enter your name here