ਜ਼ਿੰਦਗੀ ਦੀ ਜੰਗ ਹਾਰਿਆ ਬੋਰਵੈੱਲ ‘ਚ ਡਿੱਗਿਆ 5 ਸਾਲਾ ਮਾਸੂਮ, 57 ਘੰਟੇ ਚੱਲਿਆ ਬਚਾਅ ਕਾਰਜ
ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ 3 ਦਿਨਾਂ ਤੋਂ ਬੋਰਵੈੱਲ ਵਿੱਚ ਫਸੇ 5 ਸਾਲ ਦੇ ਮਾਸੂਮ ਆਰੀਅਨ ਦੀ ਮੌਤ ਹੋ ਗਈ ਹੈ। ਆਰੀਅਨ ਨੂੰ ਬੁੱਧਵਾਰ ਦੇਰ ਰਾਤ 11:45 ‘ਤੇ ਕਰੀਬ 57 ਘੰਟੇ ਬਾਅਦ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ।ਉਸਨੂੰ ਐਡਵਾਂਸ ਲਾਈਫ ਸਪੋਰਟ ਸਿਸਟਮ ਨਾਲ ਲੈਸ ਐਂਬੂਲੈਂਸ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸੋਮਵਾਰ ਦੁਪਹਿਰ ਨੂੰ ਬੋਰਵੈਲ ‘ਚ ਡਿੱਗਿਆ ਸੀ ਆਰੀਅਨ
ਦੱਸ ਦਈਏ ਕਿ ਦੋ ਦਿਨਾਂ ਵਿੱਚ ਬੋਰਵੈੱਲ ਵਿੱਚੋਂ ਆਰੀਅਨ ਨੂੰ ਕੱਢਣ ਦੀਆਂ ਛੇ ਦੇਸੀ ਜੁਗਾੜ ਫੇਲ੍ਹ ਹੋਣ ਤੋਂ ਬਾਅਦ ਬੁੱਧਵਾਰ ਸਵੇਰ ਤੋਂ ਇੱਕ ਪਾਈਲਿੰਗ ਮਸ਼ੀਨ ਦੀ ਵਰਤੋਂ ਕਰਕੇ ਇੱਕ ਹੋਰ ਟੋਆ ਪੁੱਟਿਆ ਜਾ ਰਿਹਾ ਸੀ। ਐੱਨਡੀਆਰਐੱਫ ਮੁਤਾਬਕ ਇਸ ਦੇ ਜ਼ਰੀਏ ਪਾਈਪ ਪਾ ਕੇ ਆਰੀਅਨ ਨੂੰ ਬਾਹਰ ਕੱਢਣ ਦੀ ਯੋਜਨਾ ਸੀ ਪਰ ਬੁੱਧਵਾਰ ਦੁਪਹਿਰ ਮਸ਼ੀਨ ਖਰਾਬ ਹੋ ਗਈ। ਮ੍ਰਿਤਕ ਬੱਚੇ ਦੀ ਮਾਂ ਨੇ ਇਲਜ਼ਾਮ ਲਾਇਆ ਕਿ ਪ੍ਰਸ਼ਾਸਨ ਅਤੇ ਬਚਾਅ ਟੀਮਾਂ ਕਰੀਬ 57 ਘੰਟਿਆਂ ਤੋਂ ਬੋਰਵੈੱਲ ‘ਚ ਫਸੇ ਆਰੀਅਨ ਨੂੰ ਭੋਜਨ ਅਤੇ ਪਾਣੀ ਦੇਣ ‘ਚ ਨਾਕਾਮ ਰਹੀਆਂ। ਦੱਸ ਦਈਏ ਕਿ ਆਰੀਅਨ ਸੋਮਵਾਰ (9 ਦਸੰਬਰ) ਦੁਪਹਿਰ 3 ਵਜੇ ਆਪਣੇ ਘਰ ਤੋਂ ਕਰੀਬ 100 ਫੁੱਟ ਦੂਰ ਬੋਰਵੈੱਲ ‘ਚ ਡਿੱਗ ਗਿਆ ਸੀ।