ਧਾਰਮਿਕ ਸਜ਼ਾ ਦੇ 9ਵੇਂ ਦਿਨ ਸ੍ਰੀ ਮੁਕਤਸਰ ਸਾਹਿਬ ਪੁੱਜੇ ਸੁਖਬੀਰ ਸਿੰਘ ਬਾਦਲ, ਸੁਰੱਖਿਆ ਦੇ ਸਖ਼ਤ ਪ੍ਰਬੰਧ
ਚੰਡੀਗੜ੍ਹ: ਸੁਖਬੀਰ ਬਾਦਲ ਤੇ ਹੋਰ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਸੁਣਾਈ ਗਈ ਹੈ। ਜਿਸ ਦੇ ਚੱਲਦਿਆਂ ਅੱਜ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂ ਸ੍ਰੀ ਮੁਕਤਸਰ ਸਾਹਿਬ ਦੇ ਗੁਰਦਵਾਰਾ ਸ੍ਰੀ ਟੁਟੀ ਗੰਢੀ ਸਾਹਿਬ ਪੁੱਜੇ। ਇੱਥੇ ਉਹ ਦੋ ਦਿਨ ਆਪਣੀ ਧਾਰਮਿਕ ਸਜ਼ਾ ਭੁਗਤਣਗੇ।
ਸੁਰੱਖਿਆ ਲਈ ਹਰ ਥਾਂ ‘ਤੇ ਪੁਲਿਸ ਤਾਇਨਾਤ
ਇਸ ਦੌਰਾਨ ਉਨ੍ਹਾਂ ਨੇ ਨੀਲਾ ਚੌਲਾ ਪਹਿਨ ਕੇ ਅਤੇ ਹੱਥ ਵਿੱਚ ਬਿਰਚਾ ਫੜ ਕੇ ਪਹਿਰੇਦਾਰੀ ਦੀ ਧਾਰਮਿਕ ਸਜ਼ਾ ਨਿਭਾਈ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਲਈ ਹਰ ਥਾਂ ‘ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਸਾਰਿਆਂ ਦੀ ਜਾਂਚ ਕਰਕੇ ਹੀ ਅੰਦਰ ਭੇਜਿਆ ਜਾ ਰਿਹਾ ਹੈ।
ਇਹ ਵੀ ਪੜੋ : ਪੀਐਮ ਮੋਦੀ ਨੂੰ ਮਿਲਣ ਦਿੱਲੀ ਪਹੁੰਚਿਆ ਕਪੂਰ ਪਰਿਵਾਰ, ਇਹ ਹੈ ਖਾਸ ਵਜ੍ਹਾ
 
			 
		