ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸ ਐਮ ਕ੍ਰਿਸ਼ਨਾ ਦਾ ਦਿਹਾਂਤ
ਨਵੀ ਦਿੱਲੀ : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਦਾ ਦਿਹਾਂਤ ਹੋ ਗਿਆ ਹੈ। ਉਹ 92 ਵਰ੍ਹਿਆਂ ਦੇ ਸਨ। ਸਾਬਕਾ ਮੁੱਖ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ 10 ਦਸੰਬਰ ਨੂੰ ਦੇਰ ਰਾਤ ਕਰੀਬ 2:30 ਵਜੇ ਆਪਣੇ ਘਰ ਸਦਾਸ਼ਿਵਨਗਰ, ਬੈਂਗਲੁਰੂ ਵਿਖੇ ਆਖਰੀ ਸਾਹ ਲਏ।
ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਸਨ ਪੀੜਤ
ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸ਼ਨਾ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ। ਉਹਨਾਂ ਦਾ ਪੂਰਾ ਨਾਮ ਸੋਮਨਹੱਲੀ ਮੱਲਈਆ ਕ੍ਰਿਸ਼ਨਾ ਸੀ। ਸੂਤਰਾਂ ਮੁਤਾਬਕ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਮਦੂਰ ਲਿਜਾਏ ਜਾਣ ਦੀ ਸੰਭਾਵਨਾ ਹੈ। ਸੋਮਨਹੱਲੀ ਮੱਲਿਆ ਕ੍ਰਿਸ਼ਨਾ ਆਪਣੇ ਪਿੱਛੇ ਪਤਨੀ ਪ੍ਰੇਮਾ ਅਤੇ ਦੋ ਧੀਆਂ ਸ਼ੰਭਵੀ ਅਤੇ ਮਾਲਵਿਕਾ ਛੱਡ ਗਏ ਹਨ। ਕਾਂਗਰਸ ਦੇ ਸੀਨੀਅਰ ਨੇਤਾ ਐਮਐਸ ਕ੍ਰਿਸ਼ਨਾ 2017 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।