ਦਿੱਲੀ ਦੇ ਸਕੂਲਾਂ ਤੋਂ ਬਾਅਦ ਹੁਣ ਗੁਰੂਗ੍ਰਾਮ ਦੇ 5 ਹੋਟਲਾਂ ਨੂੰ ਮਿਲੀ ਬੰ/ਬ ਦੀ ਧਮਕੀ, ਮਚੀ ਹਫੜਾ-ਦਫੜੀ
ਨਵੀ ਦਿੱਲੀ: ਦਿੱਲੀ ਦੇ ਦਰਜਨਾਂ ਸਕੂਲਾਂ ਤੋਂ ਬਾਅਦ ਹੁਣ ਗੁਰੂਗ੍ਰਾਮ ਦੇ ਹੋਟਲਾਂ ਨੂੰ ਵੀ ਬੰਬ ਦੀ ਧਮਕੀ ਮਿਲੀ ਹੈ। ਈਮੇਲ ਰਾਹੀਂ ਭੇਜੀ ਗਈ ਧਮਕੀ ਨੇ ਸਾਰੇ ਹੋਟਲਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਹਰਿਆਣਾ ਦੇ ਗੁਰੂਗ੍ਰਾਮ ਦੇ ਪੰਜ ਵੱਡੇ ਹੋਟਲਾਂ ਨੂੰ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਇਸ ਸਬੰਧੀ ਹੋਟਲ ਪ੍ਰਬੰਧਕਾਂ ਨੂੰ ਈਮੇਲ ਭੇਜੀ ਗਈ। ਜਿਸ ਵਿੱਚ ਕਿਹਾ ਗਿਆ ਕਿ ਹੋਟਲਾਂ ਦੇ ਅੰਦਰ ਬੰਬ ਰੱਖੇ ਗਏ ਹਨ।ਇਸ ਦੀ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਚੌਕਸ ਹੋ ਗਈ।
ਹੋਟਲਾਂ ‘ਚ ਤਲਾਸ਼ੀ ਮੁਹਿੰਮ ਸ਼ੁਰੂ
ਦੱਸਿਆ ਗਿਆ ਹੈ ਕਿ ਜਿਨ੍ਹਾਂ ਹੋਟਲਾਂ ਨੂੰ ਧਮਕੀਆਂ ਮਿਲੀਆਂ ਹਨ, ਉਹ ਸ਼ਹਿਰ ਦੇ ਪੰਜ ਵੱਖ-ਵੱਖ ਥਾਵਾਂ ‘ਤੇ ਸਥਿਤ ਹਨ। ਪੁਲਿਸ ਨੇ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀ ਮਦਦ ਨਾਲ ਹੋਟਲਾਂ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਪੁਲਿਸ ਜਾਂਚ ਜਾਰੀ ਹੈ। ਮੇਲ ਭੇਜਣ ਵਾਲੇ ਦਾ IP ਪਤੇ ਦੁਆਰਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜੋ: ਜਾਣੋ ਸਿਰ ‘ਤੇ ਤੇਲ ਲਗਾਉਣ ਦਾ ਸਹੀ ਤਰੀਕਾ; ਵਾਲ ਝੜਨੇ ਹੋ ਜਾਣਗੇ ਬੰਦ