ਜੰਮੂ-ਕਸ਼ਮੀਰ ਦੇ ਬਾਰਾਮੂਲਾ ‘ਚ ਵੱਡੀ ਸਾਜ਼ਿਸ਼ ਹੋਈ ਨਾਕਾਮ
ਜੰਮੂ-ਕਸ਼ਮੀਰ ‘ਚ ਸ਼੍ਰੀਨਗਰ-ਬਾਰਾਮੂਲਾ ਰਾਸ਼ਟਰੀ ਰਾਜਮਾਰਗ ‘ਤੇ ਅੱਜ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਇੱਕ ਖੇਤਰ ਵਿੱਚ ਇੱਕ ਸ਼ੱਕੀ ਬੈਗ ਮਿਲਿਆ ਜਿਸ ਵਿੱਚ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED ) ਸੀ। ਅੱਤਵਾਦੀ ਇਸ ਖਤਰਨਾਕ ਵਸਤੂ ਨੂੰ ਬੈਗ ‘ਚ ਲੁਕਾ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਪਰ ਸੁਰੱਖਿਆ ਬਲਾਂ ਦੀ ਸੂਝ-ਬੂਝ ਅਤੇ ਮੁਸਤੈਦੀ ਕਾਰਨ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।
ਬਰਨਾਲਾ ਤੋਂ ਨਵੇਂ ਵਿਧਾਇਕ ਕਾਲਾ ਢਿੱਲੋਂ ਨੇ ਚੁੱਕੀ ਸਹੁੰ || Punjab News
ਸ਼ੱਕੀ ਬੈਗ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬੈਗ ਦੀ ਤਲਾਸ਼ੀ ਲਈ। ਬੈਗ ਵਿੱਚੋਂ ਇੱਕ IED ਮਿਲਿਆ ਸੀ ਜਿਸ ਨੂੰ ਸੁਰੱਖਿਆ ਬਲਾਂ ਨੇ ਤੁਰੰਤ ਕਾਬੂ ਕਰ ਲਿਆ। ਇਸ ਤੋਂ ਬਾਅਦ ਫੌਜ ਨੇ ਇਸ ਖਤਰਨਾਕ ਵਿਸਫੋਟਕ ਨੂੰ ਨਸ਼ਟ ਕਰ ਦਿੱਤਾ। ਸੁਰੱਖਿਆ ਬਲਾਂ ਦੀ ਇਸ ਮੁਸਤੈਦੀ ਕਾਰਨ ਵੱਡੀ ਅੱਤਵਾਦੀ ਘਟਨਾ ਟਲ ਗਈ ਅਤੇ ਕਈ ਜਾਨਾਂ ਬਚ ਗਈਆਂ,…ਆਈਈਡੀ ਨੂੰ ਨਸ਼ਟ ਕਰਨਾ ਇੱਕ ਵੱਡੀ ਸਫਲਤਾ ਹੈ