ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ 8-12-2024
ਨਜਾਇਜ਼ ਹਥਿਆਰਾਂ ਸਮੇਤ 2 ਬਦਮਾਸ਼ ਕਾਬੂ
ਲੁਧਿਆਣਾ ਵਿੱਚ ਪੁਲਿਸ ਨੇ 2 ਬਦਮਾਸ਼ਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ, ਫਿਲਹਾਲ ਇਨ੍ਹਾਂ ਦੇ ਤਿੰਨ ਸਾਥੀ ਅਜੇ ਤੱਕ ਫੜੇ ਨਹੀਂ ਗਏ ਹਨ। ਇਹ ਵੀ ਪੜ੍ਹੋ:
CM ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 50 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਕੀਤੀ ਸਰਕਾਰੀ ਭਰਤੀ: ਮੁੰਡੀਆ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵਿਭਾਗ ਵਿੱਚ ਭਰਤੀ ਹੋਏ ਤਿੰਨ ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਚੰਡੀਗੜ੍ਹ ਵਿਖੇ ਉਨ੍ਹਾਂ ਵਿਭਾਗ ਵਿੱਚ ਭਰਤੀ ਹੋਏ ਲਾਅ ਅਫ਼ਸਰ ਕੁਲਵੰਤ ਸਿੰਘ ਅਤੇ ਕਲਰਕ ਰੁਪਾਲੀ ਤੇ ਮਿਲਨਪ੍ਰੀਤ ਕੌਰ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਵਿਭਾਗ ਵਿੱਚ ਜੀ ਆਇਆ ਆਖਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ।ਇਹ ਵੀ ਪੜ੍ਹੋ:
ਫਿਰ ਦਿੱਲੀ ਕੂਚ ਕਰਨਗੇ ਕਿਸਾਨ! ਕਿਸਾਨ ਲੀਡਰਾਂ ਨੇ ਬਣਾਈ ਰਣਨੀਤੀ
ਕੱਲ੍ਹ ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਪਹਿਲੇ ਜੱਥੇ ਨੇ ਸ਼ੰਭੂ ਬਾਰਡਰ ਤੋਂ ਕੂਚ ਕੀਤਾ ਪਰ ਢਾਈ ਘੰਟੇ ਦੀ ਖਿੱਚੋਤਾਣ ਮਗਰੋਂ ਕਿਸਾਨਾਂ ਨੇ ਜੱਥੇ ਨੂੰ ਵਾਪਸ ਬੁਲਾ ਲਿਆ। ਇਹ ਵੀ ਪੜ੍ਹੋ:
ਬੰਗਲਾਦੇਸ਼ ‘ਚ ਭਖਿਆ ਮਾਹੌਲ, ISKCON ਦਾ ਵੱਡਾ ਦਾਅਵਾ, ਹਿੰਦੂ ਮੰਦਰਾ ਨੂੰ ਲਗਾਈ ਅੱਗ
ਬੰਗਲਾਦੇਸ਼ ‘ਚ ਮਾਹੌਲ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ | ਜਿੱਥੇ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਦਰਅਸਲ, ISKCON ਮੰਦਰ ਨੇ ਇਹ ਦਾਅਵਾ ਕੀਤਾ ਹੈ ਕਿ ਹਿੰਦੂਆਂ ਦੇ ਘਰਾਂ ਨੂੰ ਸਾੜਨ ਤੋਂ ਇਲਾਵਾ ਹਿੰਦੂ ਮੰਦਰਾਂ ਵਿੱਚ ਭੰਨਤੋੜ ਦੀਆਂ ਘਟਨਾਵਾਂ ਵੀ ਕਈ ਵਾਰ ਸਾਹਮਣੇ ਆਈਆਂ ਹਨ।ਇਹ ਵੀ ਪੜ੍ਹੋ: