Yo Yo Honey Singh ‘ਤੇ ਬਣੀ ਫ਼ਿਲਮ, ਇਸ ਦਿਨ ਹੋਣ ਜਾ ਰਹੀ ਰਿਲੀਜ਼
ਕੁੜੀਏ ਨੀ ਤੇਰੇ ਬ੍ਰਾਉਨ ਰੰਗ ਨੇ ਮੁੰਡੇ ਪੱਟ ‘ਤੇ ਮੇਰੇ ਟਾਊਨ ਦੇ, blue eyes ‘ਤੇ desi kalakkar ਵਰਗੇ ਹਿੱਟ ਗੀਤ ਗਾਉਣ ਵਾਲੇ ਮਸ਼ਹੂਰ ਰੈਪਰ Yo Yo Honey Singh ਨੂੰ ਅੱਜ ਕੌਣ ਨਹੀਂ ਜਾਣਦਾ | ਉਹਨਾਂ ਨੇ ਪੰਜਾਬੀ ਇੰਡਸਟਰੀ ‘ਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਇਕ ਵੱਖਰੀ ਪਹਿਚਾਣ ਬਣਾਈ ਹੈ | ਇੱਕ downfall ਤੋਂ ਬਾਅਦ ਉਹਨਾਂ ਨੇ ਹੁਣ ਫ਼ਿਰ ਤੋਂ ਆਪਣੇ ਗੀਤਾਂ ਦੇ ਨਾਲ ਧੱਕ ਪਾਉਣੀ ਸ਼ੁਰੂ ਕਰ ਦਿੱਤੀ ਹੈ |
Netflix ‘ਤੇ ਰਿਲੀਜ਼ ਹੋਣ ਲਈ ਤਿਆਰ
ਹੁਣ ਤਾਂ ਉਹਨਾਂ ਦੀ ਜ਼ਿੰਦਗੀ ‘ਤੇ ਫ਼ਿਲਮ ਵੀ ਬਣ ਚੁੱਕੀ ਹੈ ਜੋ ਕਿ ਜਲਦ ਹੀ Netflix ‘ਤੇ ਰਿਲੀਜ਼ ਹੋਣ ਲਈ ਤਿਆਰ ਹੈ | ਉਹਨਾਂ ਦੀ ਫ਼ਿਲਮ ਦੀ ਰਿਲੀਜ਼ ਡੇਟ ਵੀ ਤੈਅ ਹੋ ਚੁੱਕੀ ਹੈ | ਇਹ ਫ਼ਿਲਮ 20 ਦਸੰਬਰ ਨੂੰ Netflix ‘ਤੇ ਸਟਰੀਮ ਹੋਵੇਗੀ | ਦੱਸ ਦਈਏ ਕਿ ਇਹ ਫ਼ਿਲਮ ਹਿੱਪ -ਹੌਪ ਕਲਾਕਾਰ ਦੀ ਜ਼ਿੰਦਗੀ ਦਾ ਇੱਕ ਅਹਿਮ ਰੂਪ ਪੇਸ਼ ਕਰੇਗੀ | ਉਹਨਾਂ ਦੀ ਜ਼ਿੰਦਗੀ ਦੇ ਉਹ ਪਲ ਸਾਨੂੰ ਇਸ ਫ਼ਿਲਮ ਵਿੱਚ ਦੇਖਣ ਨੂੰ ਮਿਲਣਗੇ ਜੋ ਅਸੀਂ ਸ਼ਾਇਦ ਕਦੇ ਨਹੀਂ ਦੇਖ ਸਕਦੇ ਸੀ |
ਉਹ ਅੱਜ ਇਸ ਮੁਕਾਮ ‘ਤੇ ਕਿਵੇਂ ਪਹੁੰਚੇ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਿੰਨਾ ਕੁ struggle ਕਰਨਾ ਪਿਆ ਉਹ ਅਸੀਂ ਇਸ ਫ਼ਿਲਮ ‘ਚ ਵੇਖਾਂਗੇ | ਤੇ ਹੁਣ ਦੇਖਣਾ ਹੋਵੇਗਾ ਕਿ ਇਹ ਫਿਲਮ ਕਿੰਨੀ ਕੁ ਹਿੱਟ ਸਾਬਿਤ ਹੁੰਦੀ ਹੈ |