ਬੱਸ ਤੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ ਨੇ ਖ਼ਤਮ ਕਰ’ਤੀਆਂ ਇੰਨੀ ਜ਼ਿੰਦਗੀਆਂ
ਸ਼ੁੱਕਰਵਾਰ ਦੁਪਹਿਰ ਕਨੌਜ ਨੇੜੇ ਲਖਨਊ-ਆਗਰਾ ਐਕਸਪ੍ਰੈਸਵੇਅ ‘ਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ | ਜਿੱਥੇ ਕਿ ਇਕ ਡਬਲ ਡੈਕਰ ਸਲੀਪਰ ਬੱਸ ਇਕ ਟੈਂਕਰ ਨਾਲ ਟਕਰਾ ਗਈ ਅਤੇ ਖਾਈ ‘ਚ ਡਿੱਗ ਗਈ ਤੇ ਬੱਸ ‘ਚ ਸਵਾਰ 8 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। 19 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਦੱਸ ਦਈਏ ਕਿ ਬੱਸ ਲਖਨਊ ਤੋਂ ਦਿੱਲੀ ਜਾ ਰਹੀ ਸੀ। ਤੇਜ਼ ਰਫ਼ਤਾਰ ਬੱਸ ਅੱਗੇ ਜਾ ਰਹੇ ਯੂਪੀਡੀਏ ਦੇ ਪਾਣੀ ਦੇ ਛਿੜਕਾਅ ਵਾਲੇ ਟੈਂਕਰ ਨਾਲ ਟਕਰਾ ਕੇ ਪਲਟ ਗਈ।
ਇਹ ਦਰਦਨਾਕ ਹਾਦਸਾ ਦੁਪਹਿਰ ਸਮੇਂ ਬੱਸ ਡਰਾਈਵਰ ਦੀ ਨੀਂਦ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਮੌਕੇ ਤੋਂ ਰਵਾਨਾ ਹੋ ਰਹੇ ਜਲ ਸ਼ਕਤੀ ਮੰਤਰੀ ਸਵਤੰਤਰਦੇਵ ਸਿੰਘ ਨੇ ਆਪਣੇ ਕਾਫਲੇ ਨੂੰ ਰੋਕ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਹਾਦਸੇ ਬਾਰੇ ਉਪੇਡਾ ਅਤੇ ਜ਼ਿਲ੍ਹੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਸਰਦੀਆਂ ਦੀਆਂ ਛੁੱਟੀਆਂ ਉਡੀਕ ਰਹੇ ਬੱਚੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ
19 ਯਾਤਰੀ ਜ਼ਖਮੀ
ਇਹ ਹਾਦਸਾ ਕਨੌਜ ਦੇ ਸਕਰਾਵਾ ਥਾਣਾ ਖੇਤਰ ਦੇ ਔਰਈਆ ਸਰਹੱਦ ‘ਤੇ ਮਿਸ਼ਰਾਬਾਦ ਪਿੰਡ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਆਸ-ਪਾਸ ਦੇ ਪਿੰਡ ਵਾਸੀਆਂ ਦੀ ਭੀੜ ਅਤੇ ਕਈ ਥਾਣਿਆਂ ਦੀ ਫੋਰਸ ਮੌਕੇ ‘ਤੇ ਮੌਜੂਦ ਹੈ। ਐਸਪੀ ਨੇ ਦੱਸਿਆ ਕਿ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। 19 ਯਾਤਰੀ ਜ਼ਖਮੀ ਹੋਏ ਹਨ। ਮਰਨ ਵਾਲੇ ਅਤੇ ਜ਼ਖਮੀਆਂ ‘ਚ ਜ਼ਿਆਦਾਤਰ ਲਖਨਊ ਅਤੇ ਇਸ ਦੇ ਆਸਪਾਸ ਦੇ ਜ਼ਿਲਿਆਂ ਦੇ ਨਿਵਾਸੀ ਸਨ, ਜੋ ਰੋਜ਼ਗਾਰ ਲਈ ਦਿੱਲੀ ਜਾ ਰਹੇ ਸਨ। ਕਨੌਜ ਦੇ ਡੀਐਮ ਸ਼ੁਭ੍ਰੰਤ ਕੁਮਾਰ ਸ਼ੁਕਲਾ, ਐਸਪੀ ਅਮਿਤ ਕੁਮਾਰ ਆਨੰਦ ਅਤੇ ਤਿਰਵਾ ਦੇ ਵਿਧਾਇਕ ਕੈਲਾਸ਼ ਰਾਜਪੂਤ ਮੌਕੇ ‘ਤੇ ਮੌਜੂਦ ਹਨ। ਸਾਰੇ ਜ਼ਖਮੀਆਂ ਨੂੰ ਸੈਫਈ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ।