ਜਾਣੋ ਗਾਇਕ ਰਵਿੰਦਰ ਗਰੇਵਾਲ ਨੇ ਹਿੰਮਤ ਸੰਧੂ ਨਾਲ ਹੀ ਕਿਉਂ ਕਰਵਾਇਆ ਆਪਣੀ ਧੀ ਦਾ ਵਿਆਹ
ਪੰਜਾਬੀ ਸੰਗੀਤ ਜਗਤ ‘ਚ ਮਸ਼ਹੂਰ ਗਾਇਕ ਹਿੰਮਤ ਸੰਧੂ 20 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ। ਉਨ੍ਹਾਂ ਦਾ ਵਿਆਹ ਗਾਇਕ ਰਵਿੰਦਰ ਗਰੇਵਾਲ ਦੀ ਧੀ ਸੁਖਮਨੀ ਗਰੇਵਾਲ ਨਾਲ ਹੋਇਆ ਸੀ। ਗਾਇਕ ਹਿੰਮਤ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈਆਂ ਸਨ, ਜਿਸ ਨੂੰ ਫੈਨਜ਼ ਵੱਲੋਂ ਕਾਫ਼ੀ ਪਿਆਰ ਮਿਲਿਆ ਸੀ।
ਨਵਾਂ ਗੀਤ ਰਿਲੀਜ਼
ਹੁਣ ਗਾਇਕ ਨੇ ਵਿਆਹ ਤੋਂ ਬਾਅਦ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਨਾਂ ‘ਸ਼ਗਨ’ ਹੈ। ਇਸ ਗੀਤ ਵਿੱਚ ਉਨ੍ਹਾਂ ਆਪਣੇ ਵਿਆਹ ਦੇ ਭਾਵੁਕ ਪਲ ਸਾਂਝੇ ਕੀਤੇ ਹਨ ਅਤੇ ਹੋਰ ਵੀ ਰਸਮਾਂ ਦਿਖਾਈਆਂ ਹਨ। ਜਿਸ ਨੂੰ ਵੇਖ ਕੇ ਫੈਨਜ਼ ਵੀ ਕਾਫ਼ੀ ਭਾਵੁਕ ਹੋ ਗਏ ਹਨ। ਇਹ ਗੀਤ ਨੂੰ ਲੋਕਾਂ ਦਾ ਕਾਫ਼ੀ ਪਿਆਰ ਮਿਲ ਰਿਹਾ ਹੈ। ਦੂਜੇ ਪਾਸੇ ਇਹ ਵੀ ਚਰਚਾ ਬਣੀ ਹੋਈ ਹੈ ਕਿ ਰਵਿੰਦਰ ਗਰੇਵਾਲ ਨੇ ਆਪਣੀ ਧੀ ਲਈ ਹਿੰਮਤ ਸੰਧੂ ਨੂੰ ਹੀ ਕਿਉਂ ਚੁਣਿਆ।
ਇਹ ਵੀ ਪੜ੍ਹੋ : ਅਭਿਸ਼ੇਕ ਤੇ ਐਸ਼ਵਰਿਆ ਦੇ ਫੈਨਜ਼ ਲਈ ਖ਼ੁਸ਼ਖ਼ਬਰੀ, ਲੰਬੇ ਸਮੇਂ ਬਾਅਦ ਦੋਵੇਂ ਇਕੱਠੇ ਆਏ ਨਜ਼ਰ
ਰਵਿੰਦਰ ਗਰੇਵਾਲ ਨੇ ਦੱਸੀ ਵਜ੍ਹਾ
ਹੁਣ ਰਵਿੰਦਰ ਗਰੇਵਾਲ ਨੇ ਇਸ ਦਾ ਖੁਲਾਸਾ ਕਰ ਦਿੱਤਾ ਹੈ | ਇਸ ਬਾਰੇ ਗੱਲ ਕਰਦੇ ਹੋਏ ਗਾਇਕ ਨੇ ਕਿਹਾ ਕਿ ਉਹ ਮੈਨੂੰ ਕਿਤੇ ਨਾ ਕਿਤੇ ਮੇਰੇ ਵਰਗਾ ਹੀ ਲੱਗਦਾ ਹੈ। ਮੈਂ ਆਪਣੀ ਲਾਈਫ ਵਿੱਚ ਬਹੁਤ ਸੰਘਰਸ਼ ਕੀਤਾ ਹੈ। ਇੱਕ ਆਮ ਪਰਿਵਾਰ ਤੋਂ ਨਿਕਲ ਕੇ ਆਪ ਹੀ ਸਭ ਕੁਝ ਬਣਾਇਆ ਹੈ। ਜਿਵੇਂ ਤੁਸੀਂ ਹੋ ਤੁਹਾਨੂੰ ਉਸੇ ਤਰ੍ਹਾਂ ਦੇ ਲੋਕ ਪਸੰਦ ਆਉਂਦੇ ਹਨ। ਗਾਇਕ ਨੇ ਅੱਗੇ ਕਿਹਾ ਕਿ ਮੈਂ ਆਪ ਸਿੰਪਲ ਰਹਿਣਾ ਪਸੰਦ ਕਰਦਾ ਹਾਂ। ਉਦੇਂ ਵਿੱਚ ਵੀ ਬਹੁਤ ਸਾਦਗੀ ਹੈ। ਦੱਸ ਦੇਈਏ ਕਿ ਹਿੰਮਤ ਸੰਧੂ ਅਤੇ ਸੁਖਮਨੀ ਗਰੇਵਾਲ ਦੀ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈਆਂ ਸਨ। ਉਨ੍ਹਾਂ ਦੇ ਵਿਆਹ ਵਿੱਚ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਸੀ।