ਸਦਨ ‘ਚ ਭਾਰੀ ਹੰਗਾਮਾ; ਰਾਜ ਸਭਾ ‘ਚ ਕਾਂਗਰਸੀ ਸਾਂਸਦ ਦੀ ਸੀਟ ਤੋਂ ਮਿਲੇ ਨੋਟਾਂ ਦੇ ਬੰਡਲ
ਨਵੀ ਦਿੱਲੀ : ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ 9ਵਾਂ ਦਿਨ ਹੈ। ਰਾਜ ਸਭਾ ‘ਚ ਸ਼ੁੱਕਰਵਾਰ ਨੂੰ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਕਾਂਗਰਸ ਸਾਂਸਦ ਦੀ ਸੀਟ ਤੋਂ ਨੋਟਾਂ ਦੇ ਬੰਡਲ ਮਿਲਣ ਦੀ ਖਬਰ ਸਾਹਮਣੇ ਆਈ। ਰਾਜ ਸਭਾ ‘ਚ ਭਾਜਪਾ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੋਟਾਂ ਦੇ ਬੰਡਲ ਲੈ ਕੇ ਸਦਨ ‘ਚ ਆਏ ਸਨ। ਚੇਅਰਮੈਨ ਜਗਦੀਪ ਧਨਖੜ ਨੇ ਇਸ ਮਾਮਲੇ ਨੂੰ ਗੰਭੀਰ ਦੱਸਦਿਆਂ ਸਦਨ ਨੂੰ ਦੱਸਿਆ ਕਿ ਇਸ ਦੀ ਜਾਂਚ ਚੱਲ ਰਹੀ ਹੈ।
ਸੀਟ ਨੰਬਰ 222 ਤੋਂ ਮਿਲੇ ਨੋਟਾਂ ਦੇ ਬੰਡਲ
ਦਰਅਸਲ, ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਵੀਰਵਾਰ ਨੂੰ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸੀਟ ਨੰਬਰ 222 ਤੋਂ ਨਕਦੀ ਬਰਾਮਦ ਕੀਤੀ ਗਈ ਹੈ। ਇਹ ਸੀਟ ਤੇਲੰਗਾਨਾ ਤੋਂ ਰਾਜ ਸਭਾ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੂੰ ਦਿੱਤੀ ਗਈ ਹੈ। ਇਸ ਮਾਮਲੇ ਦੀ ਨਿਯਮਾਂ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ। ਇਲਜ਼ਾਮਾਂ ‘ਤੇ ਸਿੰਘਵੀ ਨੇ ਕਿਹਾ-ਜਦੋਂ ਮੈਂ ਰਾਜ ਸਭਾ ਜਾਂਦਾ ਹਾਂ ਤਾਂ ਸਿਰਫ 500 ਰੁਪਏ ਦਾ ਨੋਟ ਲੈਂਦਾ ਹਾਂ। ਇਹ ਮੈਂ ਪਹਿਲੀ ਵਾਰ ਸੁਣਿਆ ਹੈ।
ਇਹ ਵੀ ਪੜੋ: ਤੁਹਾਡਾ ਮੌਜੂਦਾ ਲੋਨ ਹੋਵੇਗਾ ਮਹਿੰਗਾ ਜਾਂ ਵਧੇਗੀ EMI ? ਆਰਬੀਆਈ ਗਵਰਨਰ ਨੇ ਮੀਟਿੰਗ ਤੋਂ ਬਾਅਦ ਕੀਤਾ ਵੱਡਾ ਐਲਾਨ