ਚੰਡੀਗੜ੍ਹ ‘ਚ ਬੰ/ਬ ਧਮਾਕੇ ਸਣੇ ਕਈ ਵੱਡੀਆਂ ਘਟਨਾਵਾਂ ਦੇ 17 ਮੁਲਜ਼ਮ ਅਜੇ ਤਕ ਪੁਲਿਸ ਦੀ ਗ੍ਰਿਫਤ ਤੋਂ ਦੂਰ
ਚੰਡੀਗੜ੍ਹ: ਚੰਡੀਗੜ੍ਹ ‘ਚ ਅਜੇ ਤਕ ਬੰਬ ਧਮਾਕਿਆਂ ਅਤੇ ਥਾਣਿਆਂ ‘ਤੇ ਹਮਲਿਆਂ ‘ਚ ਸ਼ਾਮਲ ਕਈ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 17 ਦੋਸ਼ੀਆਂ ਦੇ ਨਾਮ ਅਤੇ ਪਤੇ ਪੁਲਿਸ ਕੋਲ ਹੋਣ ਦੇ ਬਾਵਜੂਦ ਪੁਲਿਸ ਉਨ੍ਹਾਂ ਨੂੰ ਅਜੇ ਤਕ ਗ੍ਰਿਫਤਾਰ ਨਹੀਂ ਕਰ ਸਕੀ।
ਪੰਜਾਬ ਪੁਲਿਸ ‘ਤੇ ਹਮਲੇ ਮਾਮਲੇ ਦਾ ਮੁਲਜ਼ਮ ਫਰਾਰ
ਦੱਸ ਦਈਏ ਕਿ ਚੰਡੀਗੜ੍ਹ ਰੋਜ਼ ਗਾਰਡਨ ‘ਚ ਪੰਜਾਬ ਪੁਲਿਸ ‘ਤੇ ਹਮਲੇ ਮਾਮਲੇ ‘ਚ ਜਲੰਧਰ ਦੇ ਪਿੰਡ ਬਿਲਗੋ ਦਾ ਰਹਿਣ ਵਾਲਾ ਗੁਰਚਰਨ ਸਿੰਘ ਅਜੇ ਤੱਕ ਫ਼ਰਾਰ ਹੈ। ਪੁਲਿਸ ਨੇ ਉਸਨੂੰ 27 ਅਪ੍ਰੈਲ 1993 ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਸੀ। ਇਸ ਤੋਂ ਇਲਾਵਾ ਮਨੀ ਮਾਜਰਾ ਥਾਣੇ ’ਤੇ ਵੀ ਹਮਲਾ ਕੀਤਾ ਗਿਆ।ਉਕਤ ਮਾਮਲੇ ਵਿੱਚ 9 ਫਰਵਰੀ 1993 ਨੂੰ ਦਿਲਬਾਗ ਸਿੰਘ ਵਾਸੀ ਪਿੰਡ ਧਨੌਰੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਪੰਜਾਬ ਦੇ ਸਾਬਕਾ SSP ਅਤੇ ਵਿੱਤ ਮੰਤਰੀ ‘ਤੇ ਹੋਏ ਹਮਲੇ ਦਾ ਮੁਲਜ਼ਮ ਫਰਾਰ
ਚੰਡੀਗੜ੍ਹ ਦੇ ਸਾਬਕਾ ਐਸਐਸਪੀ ਅਤੇ ਪੰਜਾਬ ਦੇ ਵਿੱਤ ਮੰਤਰੀ ’ਤੇ ਹਮਲੇ ਦੇ ਮਾਮਲੇ ਵਿੱਚ ਮੁਲਜ਼ਮ ਸੰਗਰੂਰ ਦੇ ਪਿੰਡ ਦੁਲਮਾ ਦਾ ਰਹਿਣ ਵਾਲਾ ਪ੍ਰੀਤਮ ਸਿੰਘ ਹਾਲੇ ਤੱਕ ਫਰਾਰ ਹੈ। ਉਸ ਨੂੰ 10 ਦਸੰਬਰ 1994 ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ।
ਇਹ ਵੀ ਪੜੋ: ਦੱਖਣੀ ਕੋਰੀਆ ‘ਚ ਰੱਖਿਆ ਮੰਤਰੀ ਵੱਲੋਂ ਅਸਤੀਫਾ, ਹੁਣ ਇਹ ਹੋਣਗੇ ਨਵੇਂ ਰੱਖਿਆ ਮੰਤਰੀ
31 ਅਗਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਨੇੜੇ ਬੰਬ ਧਮਾਕੇ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ 18 ਲੋਕ ਮਾਰੇ ਗਏ ਸਨ। ਅੰਬਾਲਾ ਦੇ ਰਹਿਣ ਵਾਲੇ ਪੁਰਸ਼ੋਤਮ ਅਤੇ ਅੱਤਵਾਦੀ ਜਗਰੂਪ ਸਿੰਘ ਉਰਫ਼ ਨਿਹੰਗ ਵਾਸੀ ਤਲਵਾੜਾ ਕਾਲੋਨੀ, ਕਟੜਾ, ਜੰਮੂ ਨੂੰ 1996 ਵਿੱਚ ਭਗੌੜਾ ਐਲਾਨਿਆ ਗਿਆ ਸੀ।
ਇੰਸਪੈਕਟਰ ਅਤੇ ਸਬ-ਇੰਸਪੈਕਟਰ ਦਾ ਕਤਲ ਮਾਮਲਾ
ਇਸ ਤੋਂ ਇਲਾਵਾ ਕਪੂਰਥਲਾ ਦੇ ਪਿੰਡ ਸਫਾਬਾਦ ਦਾ ਰਹਿਣ ਵਾਲਾ ਬਹਾਦਰ ਸਿੰਘ ਚੰਡੀਗੜ੍ਹ ‘ਚ ਥਾਣੇਦਾਰ ਕੁਲਦੀਪ ਸਿੰਘ ਦੇ ਕਤਲ ਕੇਸ ‘ਚ ਅਜੇ ਤੱਕ ਫਰਾਰ ਹੈ। ਜਿਸ ਨੂੰ 17 ਨਵੰਬਰ 1987 ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ।ਜਦੋਂਕਿ ਪੁਲਿਸ ਐਸ.ਆਈ ਅਮਰਜੀਤ ਸਿੰਘ ਦੇ ਕਤਲ ਕੇਸ ਵਿੱਚ ਪਟਿਆਲਾ ਦੇ ਰਾਜਪੁਰਾ ਦੇ ਪਿੰਡ ਮਡੌਲੀ ਦੇ ਰਹਿਣ ਵਾਲੇ ਜ਼ੋਰਾ ਸਿੰਘ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ। 12 ਮਾਰਚ 1993 ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।