ਹੈਦਰਾਬਾਦ ‘ਚ ‘ਪੁਸ਼ਪਾ-2’ ਦੀ ਸਕਰੀਨਿੰਗ ਦੌਰਾਨ ਭ*ਗ*ਦੜ; 1 ਔਰਤ ਦੀ ਮੌ/ਤ
ਨਵੀ ਦਿੱਲੀ : ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2’ ਦਾ ਕ੍ਰੇਜ਼ ਦੇਸ਼ ਭਰ ਦੇ ਪ੍ਰਸ਼ੰਸਕਾਂ ਦੇ ਦਿਲਾਂ – ਦਿਮਾਗਾਂ ‘ਤੇ ਛਾਇਆ ਹੋਇਆ ਹੈ। ਇਸ ਦਾ ਪ੍ਰੀਮੀਅਰ ਅੱਧੀ ਰਾਤ ਨੂੰ ਹੈਦਰਾਬਾਦ ਵਿੱਚ ਹੋਇਆ। ਹੈਦਰਾਬਾਦ ‘ਚ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਭਗਦੜ ਵਰਗੀ ਸਥਿਤੀ ਬਣ ਗਈ। ਇਸ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਅੱਲੂ ਅਰਜੁਨ ਬੁੱਧਵਾਰ ਰਾਤ ਨੂੰ ਸੰਧਿਆ ਥੀਏਟਰ ‘ਚ ਫਿਲਮ ਦੀ ਸਕ੍ਰੀਨਿੰਗ ਲਈ ਆਏ ਸਨ। ਆਰਟੀਸੀ ਐਕਸ ਰੋਡ ਸਥਿਤ ਥੀਏਟਰ ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕ ਅੱਲੂ ਅਰਜੁਨ ਨੂੰ ਮਿਲਣਾ ਚਾਹੁੰਦੇ ਸਨ। ਇਸ ਦੌਰਾਨ ਅਚਾਨਕ ਭਗਦੜ ਮੱਚ ਗਈ। ਧੱਕਾ-ਮੁੱਕੀ ਕਾਰਨ ਕਈ ਲੋਕ ਇਕ-ਦੂਜੇ ‘ਤੇ ਡਿੱਗ ਪਏ। ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਡਾਕਟਰ ਨੇ ਇੱਕ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਮ੍ਰਿਤਕ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ਖਮੀ ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।