ਪਾਲਕ ਦੇ ਸੇਵਨ ਨਾਲ ਮਿਲਦੇ ਹਨ ਬੇਮਿਸਾਲ ਫਾਇਦੇ, ਡਾਇਟ ‘ਚ ਕਰੋ ਸ਼ਾਮਿਲ

0
127

ਪਾਲਕ ਦੇ ਸੇਵਨ ਨਾਲ ਮਿਲਦੇ ਹਨ ਬੇਮਿਸਾਲ ਫਾਇਦੇ, ਡਾਇਟ ‘ਚ ਕਰੋ ਸ਼ਾਮਿਲ

ਸਰਦੀ ਦਾ ਮੌਸਮ ਆਉਂਦੇ ਹੀ ਮੰਡੀ ਹਰੀਆਂ ਸਬਜ਼ੀਆਂ ਨਾਲ ਭਰ ਜਾਂਦੀ ਹੈ। ਇਨ੍ਹਾਂ ਹਰੀਆਂ ਸਬਜ਼ੀਆਂ ਵਿੱਚੋਂ ਪਾਲਕ ਨੂੰ ਸਭ ਤੋਂ ਖਾਸ ਮੰਨਿਆ ਜਾਂਦਾ ਹੈ। ਪਾਲਕ ਨਾ ਸਿਰਫ਼ ਸਵਾਦ ‘ਚ ਸ਼ਾਨਦਾਰ ਹੈ, ਸਗੋਂ ਸਿਹਤ ਲਈ ਵੀ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਸਰਦੀਆਂ ਵਿੱਚ ਪਾਲਕ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਪਾਲਕ ਇਮਿਊਨਿਟੀ ਵਧਾਉਣ ‘ਚ ਵੀ ਮਦਦਗਾਰ ਹੈ। ਇੱਥੇ ਅਸੀਂ ਤੁਹਾਨੂੰ ਸਰਦੀਆਂ ਵਿੱਚ ਪਾਲਕ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਵਿਸਥਾਰ ਨਾਲਜਾਣਦੇ ਹਾਂ…

ਪਾਲਕ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫੋਲਿਕ ਐਸਿਡ, ਵਿਟਾਮਿਨ ਏ, ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਲਈ ਜੇ ਅਸੀਂ ਸਰਦੀਆਂ ਵਿੱਚ ਪਾਲਕ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਾਂ ਤਾਂ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ।

ਹੱਡੀਆਂ ਦੀ ਮਜ਼ਬੂਤੀ

ਪਾਲਕ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ‘ਚ ਮਦਦ ਕਰਦੇ ਹਨ। ਠੰਢ ਦੇ ਮੌਸਮ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਵੱਧ ਜਾਂਦੀ ਹੈ। ਅਜਿਹੇ ‘ਚ ਪਾਲਕ ਦਰਦ ਤੋਂ ਰਾਹਤ ਦਿਵਾਉਣ ‘ਚ ਮਦਦਗਾਰ ਹੋ ਸਕਦੀ ਹੈ।

ਹਰੇਕ ਮਹੀਨੇ ਦੇ ਪਹਿਲੇ ਹਫਤੇ ਹੋਇਆ ਕਰੇਗੀ ‘Online NRI ਮਿਲਣੀ’: ਕੁਲਦੀਪ ਧਾਲੀਵਾਲ

ਇਮਿਊਨਿਟੀ ਵਾਧਾ

ਸਰਦੀਆਂ ‘ਚ ਜ਼ਿਆਦਾਤਰ ਲੋਕਾਂ ਨੂੰ ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੇ ‘ਚ ਪਾਲਕ ‘ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ। ਜੇ ਤੁਸੀਂ ਨਿਯਮਿਤ ਤੌਰ ‘ਤੇ ਪਾਲਕ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਸਰੀਰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਹੋ ਜਾਂਦਾ ਹੈ।

ਭਾਰ ਘਟਾਉਣ ਵਿੱਚ ਲਾਭਦਾਇਕ

ਠੰਢ ਵਿੱਚ ਜ਼ਿਆਦਾ ਭੋਜਨ ਖਾਣ ਨਾਲ ਭਾਰ ਵਧਦਾ ਹੈ। ਪਾਲਕ ਘੱਟ ਕੈਲੋਰੀ ਅਤੇ ਉੱਚ ਫਾਈਬਰ ਵਾਲੀ ਹੁੰਦੀ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਪਾਲਕ ਨੂੰ ਤੁਸੀਂ ਜੂਸ ਜਾਂ ਸੂਪ ਦੇ ਰੂਪ ‘ਚ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।

ਅਨੀਮੀਆ ਦੀ ਕਮੀ ਨੂੰ ਕਰਦਾ ਹੈ ਦੂਰ

ਪਾਲਕ ‘ਚ ਆਇਰਨ ਪਾਇਆ ਜਾਂਦਾ ਹੈ, ਜੋ ਖੂਨ ਬਣਾਉਣ ‘ਚ ਮਦਦ ਕਰਦਾ ਹੈ। ਦਰਅਸਲ ਠੰਢ ਦੇ ਦਿਨਾਂ ‘ਚ ਆਇਰਨ ਯੁਕਤ ਆਹਾਰ ਦੀ ਜ਼ਰੂਰਤ ਵੱਧ ਜਾਂਦੀ ਹੈ। ਅਜਿਹੇ ‘ਚ ਸਾਨੂੰ ਆਪਣੀ ਖੁਰਾਕ ‘ਚ ਪਾਲਕ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਪਾਲਕ ਅਨੀਮੀਆ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ।

LEAVE A REPLY

Please enter your comment!
Please enter your name here