ਸੜਕ ਹਾਦਸੇ ‘ਚ IPS ਅਧਿਕਾਰੀ ਦੀ ਮੌ/ਤ, ਇੰਝ ਵਾਪਰੀ ਦਰਦਨਾਕ ਘਟਨਾ
ਕਰਨਾਟਕ ਵਿੱਚ ਆਪਣੀ ਪਹਿਲੀ ਪੋਸਟਿੰਗ ‘ਤੇ ਜਾ ਰਹੇ ਆਈਪੀਐਸ ਅਧਿਕਾਰੀ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ ਕਰਨਾਟਕ ਦੇ ਹਸਨ ਜ਼ਿਲ੍ਹੇ ਦੀ ਹੈ। ਆਈਪੀਐਸ ਦੀ ਪਛਾਣ ਹਰਸ਼ਵਰਧਨ ਵਜੋਂ ਹੋਈ ਹੈ।
ਗੱਡੀ ਦਾ ਟਾਇਰ ਫਟਣ ਕਾਰਨ ਵਾਪਰੀ ਘਟਨਾ
ਪੁਲਿਸ ਦੇ ਅਨੁਸਾਰ ਆਈਪੀਐਸ ਅਧਿਕਾਰੀ ਹਰਸ਼ਵਰਧਨ ਨੇ ਸੋਮਵਾਰ ਨੂੰ ਹਸਨ ਸ਼ਹਿਰ ਵਿੱਚ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਦਾ ਅਹੁਦਾ ਸੰਭਾਲਣਾ ਸੀ, ਉਹ ਡਿਊਟੀ ਲਈ ਰਿਪੋਰਟ ਕਰਨ ਲਈ ਹਸਨ ਜਾ ਰਹੇ ਸਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਸਨ ਤੋਂ ਸਿਰਫ਼ 10 ਕਿਲੋਮੀਟਰ ਪਹਿਲਾਂ ਹੀ ਸਰਕਾਰੀ ਗੱਡੀ ਦਾ ਕਾਰ ਦਾ ਟਾਇਰ ਫਟ ਗਿਆ। ਇਸ ਤੋਂ ਬਾਅਦ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਲਿਆ। ਗੱਡੀ ਪਹਿਲਾਂ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਫਿਰ ਇੱਕ ਘਰ ਨਾਲ ਟਕਰਾ ਕੇ ਰੁਕ ਗਈ।
ਇਹ ਵੀ ਪੜੋ: ਭਲਕੇ ਚੰਡੀਗੜ੍ਹ ਦੌਰੇ ਤੇ PM ਨਰਿੰਦਰ ਮੋਦੀ, ਪ੍ਰਸ਼ਾਸਨ ਪੱਬਾਂ ਭਾਰ
ਇਸ ਘਟਨਾ ਵਿੱਚ ਡਰਾਈਵਰ ਵੀ ਗੰਭੀਰ ਜ਼ਖਮੀ ਹੋਇਆ। ਹਾਦਸੇ ‘ਚ ਹਰਸ਼ਵਰਧਨ ਦੇ ਸਿਰ ‘ਤੇ ਗੰਭੀਰ ਸੱਟ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਨ ਹਸਪਤਾਲ ਲਿਜਾਇਆ ਗਿਆ। ਇੱਥੋਂ ਉਨ੍ਹਾਂ ਨੂੰ ਬੈਂਗਲੁਰੂ ਸ਼ਿਫਟ ਕਰ ਦਿੱਤਾ ਗਿਆ, ਜਿੱਥੇ ਹਰਸ਼ਵਰਧਨ ਦੀ ਮੌਤ ਹੋ ਗਈ। 25 ਸਾਲਾ ਹਰਸ਼ਵਰਧਨ ਮੱਧ ਪ੍ਰਦੇਸ਼ ਦੇ ਸਿੰਗਰੋਲੀ ਦੇ ਰਹਿਣ ਵਾਲੇ ਸਨ।