IND vs AUS: ਆਸਟ੍ਰੇਲੀਆ ਟੀਮ ਨੂੰ ਵੱਡਾ ਝਟਕਾ! ਜੋਸ਼ ਹੇਜ਼ਲਵੁੱਡ ਐਡੀਲੇਡ ਟੈਸਟ ਤੋਂ ਬਾਹਰ, ਜਾਣੋ ਕਾਰਨ
ਨਵੀ ਦਿੱਲੀ : 6 ਦਸੰਬਰ ਤੋਂ ਐਡੀਲੇਡ ‘ਚ ਖੇਡੇ ਜਾਣ ਵਾਲੇ ਦੂਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਸੱਟ ਕਾਰਨ ਇਸ ਮੈਚ ਤੋਂ ਬਾਹਰ ਹੋ ਗਏ ਹਨ। ਹੁਣ ਉਸ ਦੀ ਗੈਰਹਾਜ਼ਰੀ ਨਾਲ ਆਸਟਰੇਲੀਆਈ ਟੀਮ ਨੂੰ ਵੱਡਾ ਨੁਕਸਾਨ ਹੋਵੇਗਾ। ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਹੇਜ਼ਲਵੁੱਡ ਭਾਰਤ ਦੇ ਖਿਲਾਫ ਘਰੇਲੂ ਮੈਦਾਨ ‘ਤੇ ਟੈਸਟ ਮੈਚ ਨਹੀਂ ਖੇਡਣਗੇ।
ਹੇਜ਼ਲਵੁੱਡ ਦੀ ਜਗ੍ਹਾ ਸੀਨ ਐਬੋਟ ਅਤੇ ਬ੍ਰੈਂਡਨ ਡੌਗੇਟ ਟੀਮ ‘ਚ ਸ਼ਾਮਲ
ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਹੇਜ਼ਲਵੁੱਡ ਦੀ ਜਗ੍ਹਾ ਸੀਨ ਐਬੋਟ ਅਤੇ ਬ੍ਰੈਂਡਨ ਡੌਗੇਟ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਹੇਜ਼ਲਵੁੱਡ ਨੇ ਪਰਥ ਟੈਸਟ ‘ਚ 5 ਵਿਕਟਾਂ ਲਈਆਂ ਸਨ। ਉਸ ਨੇ ਪਹਿਲੀ ਪਾਰੀ ‘ਚ 4 ਅਤੇ ਦੂਜੀ ਪਾਰੀ ‘ਚ ਇਕ ਵਿਕਟ ਲਈ। ਆਸਟ੍ਰੇਲੀਆਈ ਟੀਮ ਦੇ ਆਲਰਾਊਂਡਰ ਮਿਸ਼ੇਲ ਮਾਰਸ਼ ਵੀ ਜ਼ਖਮੀ ਹਨ। ਉਹ ਮਾਸਪੇਸ਼ੀਆਂ ਵਿੱਚ ਖਿਚਾਅ ਦੀ ਸਮਸਿਆ ਤੋਂ ਜੂਝ ਰਹੇ ਹਨ। ਮਾਰਸ਼ ਦੇ ਦੂਜੇ ਟੈਸਟ ‘ਚ ਖੇਡਣ ‘ਤੇ ਸ਼ੱਕ ਹੈ। ਉਨ੍ਹਾਂ ਦੀ ਜਗ੍ਹਾ ਬਿਊ ਵੈਬਸਟਰ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।