ਟੈਰਿਫ ਮੁੱਦੇ ‘ਤੇ ਕੈਨੇਡਾ ਦੀ ਵਧੀ ਟੈਨਸ਼ਨ! ਟਰੰਪ ਨੂੰ ਮਿਲਣ ਪੁਹੰਚੇ ਕੈਨੇਡੀਅਨ PM ਟਰੂਡੋ || International News

0
127

ਟੈਰਿਫ ਮੁੱਦੇ ‘ਤੇ ਕੈਨੇਡਾ ਦੀ ਵਧੀ ਟੈਨਸ਼ਨ! ਟਰੰਪ ਨੂੰ ਮਿਲਣ ਪੁਹੰਚੇ ਕੈਨੇਡੀਅਨ PM ਟਰੂਡੋ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੈਰਿਫ ਮੁੱਦੇ ‘ਤੇ ਮਿਲਣ ਫਲੋਰੀਡਾ ਪਹੁੰਚੇ। ਕੈਨੇਡੀਅਨ ਉਤਪਾਦਾਂ ‘ਤੇ ਭਾਰੀ ਟੈਰਿਫ ਲਗਾਉਣ ਦੀ ਗੱਲ ਕਹਿਣ ਤੋਂ ਬਾਅਦ ਟਰੂਡੋ ਡੋਨਾਲਡ ਟਰੰਪ ਨੂੰ ਮਿਲਣ ਪਹੁੰਚੇ ਹਨ।

ਟੈਰਿਫ ਮੁੱਦੇ ਨੂੰ ਹੱਲ ਕਰਨ ਲਈ ਟਰੰਪ ਨਾਲ ਹੋਵੇਗੀ ਗੱਲਬਾਤ

ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਵੀ ਟਰੂਡੋ ਦੇ ਨਾਲ ਅਮਰੀਕਾ ਗਏ ਹਨ। ਟਰੂਡੋ ਨੇ ਕਿਹਾ ਹੈ ਕਿ ਉਹ ਟਰੰਪ ਨਾਲ ਗੱਲ ਕਰਕੇ ਟੈਰਿਫ ਮੁੱਦੇ ਨੂੰ ਹੱਲ ਕਰਨਗੇ। ਦੱਸ ਦਈਏ ਕਿ ਅਮਰੀਕੀ ਚੋਣਾਂ ਤੋਂ ਬਾਅਦ ਟਰੰਪ ਨੂੰ ਮਿਲਣ ਵਾਲੇ ਟਰੂਡੋ ਜੀ-7 ਦੇ ਪਹਿਲੇ ਨੇਤਾ ਹਨ।

ਇਹ ਵੀ ਪੜੋ: ਖਨੌਰੀ ਬਾਰਡਰ ਪੁੱਜੇ ਕਿਸਾਨ ਆਗੂ ਡੱਲੇਵਾਲ ਨੇ ਕੀ ਕੁਝ ਕਿਹਾ, ਪੜੋ ਪੂਰੀ ਖਬਰ 

ਇਕ ਰਿਪੋਰਟ ਮੁਤਾਬਕ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਅਤੇ ਮੈਕਸੀਕੋ ਤੋਂ ਨਸ਼ੀਲੇ ਪਦਾਰਥਾਂ ਅਤੇ ਪ੍ਰਵਾਸੀਆਂ ਨੂੰ ਆਉਣ ਤੋਂ ਨਾ ਰੋਕਿਆ ਗਿਆ ਤਾਂ ਦੋਵਾਂ ਦੇਸ਼ਾਂ ਦੇ ਉਤਪਾਦਾਂ ‘ਤੇ 25 ਫੀਸਦੀ ਟੈਰਿਫ ਲਗਾਉਣਗੇ। ਟਰੰਪ ਦੀ ਇਸ ਧਮਕੀ ਤੋਂ ਬਾਅਦ ਕੈਨੇਡੀਅਨ ਸਰਕਾਰ ਦਬਾਅ ਵਿੱਚ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ ​​ਆਰਥਿਕ ਸਬੰਧ ਹਨ।

ਟਰੰਪ ਨਾਲ ਗੱਲਬਾਤ ਰਾਹੀਂ ਅੱਗੇ ਵਧਾਂਗੇ

ਜਸਟਿਨ ਟਰੂਡੋ ਨੇ ਪ੍ਰਿੰਸ ਐਡਵਰਡ ਆਈਲੈਂਡ, ਕੈਨੇਡਾ ਵਿੱਚ ਕਿਹਾ ਕਿ ਅਸੀਂ ਕੁਝ ਚਿੰਤਾਵਾਂ ਨੂੰ ਦੂਰ ਕਰਨ ਲਈ ਮਿਲ ਕੇ ਕੰਮ ਕਰਨ ਜਾ ਰਹੇ ਹਾਂ। ਡੋਨਾਲਡ ਟਰੰਪ ਨਾਲ ਗੱਲਬਾਤ ਰਾਹੀਂ ਮੈਂ ਅੱਗੇ ਵਧਾਂਗਾ। ਉਨ੍ਹਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਟਰੰਪ ਦੇ ਅਜਿਹੇ ਫੈਸਲਿਆਂ ਨਾਲ ਨਾ ਸਿਰਫ਼ ਕੈਨੇਡੀਅਨਾਂ ਨੂੰ ਸਗੋਂ ਅਮਰੀਕੀ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਵੀ ਨੁਕਸਾਨ ਪਹੁੰਚੇਗਾ।

LEAVE A REPLY

Please enter your comment!
Please enter your name here