ਨਾਈਜੀਰੀਆ ‘ਚ ਕਿਸ਼ਤੀ ਪਲਟਣ ਨਾਲ 27 ਦੀ ਮੌ/ਤ, ਸੈਂਕੜੇ ਲਾਪਤਾ
ਉੱਤਰੀ ਨਾਈਜੀਰੀਆ ਵਿੱਚ ਨਾਈਜਰ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ। 100 ਤੋਂ ਵੱਧ ਲੋਕ ਲਾਪਤਾ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਹਨ।
ਇਹ ਵੀ ਪੜੋ: ਚੰਡੀਗੜ੍ਹ ਕਲੱਬ ਬਾਹਰ ਬ.ਲਾਸ/ਟ ਮਾਮਲੇ ‘ਚ 2 ਮੁਲਜ਼ਮ ਕਾਬੂ
ਪ੍ਰਾਪਤ ਜਾਣਕਾਰੀ ਅਨੁਸਾਰ ਕਿਸ਼ਤੀ ਕੋਗੀ ਰਾਜ ਵਿੱਚ ਇੱਕ ਫੂਡ ਮਾਰਕੀਟ ਜਾ ਰਹੀ ਸੀ ਜਿਸ ਦੌਰਾਨ ਇਹ ਪਲਟ ਗਈ। ਇਸ ‘ਤੇ ਕਰੀਬ 200 ਲੋਕ ਸਵਾਰ ਸਨ। ਐਮਰਜੈਂਸੀ ਸਰਵਿਸਿਜ਼ ਏਜੰਸੀ ਦੇ ਬੁਲਾਰੇ ਸੈਂਡਰਾ ਮੂਸਾ ਨੇ ਕਿਹਾ ਕਿ ਗੋਤਾਖੋਰ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਓਵਰਲੋਡਿੰਗ ਕਾਰਨ ਵਾਪਰਿਆ ਹੈ।