ਦੂਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ PM ਨੇ ਟੀਮ ਇੰਡੀਆ ਨਾਲ ਕੀਤੀ ਮੁਲਾਕਾਤ; ਵਧੀਆ ਪ੍ਰਦਰਸ਼ਨ ਲਈ ਰੱਜ ਕੇ ਕੀਤੀਆਂ ਤਾਰੀਫਾਂ || Latest news

0
49

ਦੂਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ PM ਨੇ ਟੀਮ ਇੰਡੀਆ ਨਾਲ ਕੀਤੀ ਮੁਲਾਕਾਤ; ਵਧੀਆ ਪ੍ਰਦਰਸ਼ਨ ਲਈ ਰੱਜ ਕੇ ਕੀਤੀਆਂ ਤਾਰੀਫਾਂ

ਨਵੀ ਦਿੱਲੀ : ਭਾਰਤੀ ਟੀਮ ਇਨ੍ਹੀਂ ਦਿਨੀਂ ਬਾਰਡਰ-ਗਾਵਸਕਰ ਟਰਾਫੀ ਲਈ ਆਸਟ੍ਰੇਲੀਆ ਦੌਰੇ ‘ਤੇ ਹੈ। ਬਾਰਡਰ-ਗਾਵਸਕਰ ਟਰਾਫੀ ਦੇ ਤਹਿਤ ਦੋਵਾਂ ਟੀਮਾਂ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ। ਦੂਜਾ ਟੈਸਟ 6 ਦਸੰਬਰ ਤੋਂ ਐਡੀਲੇਡ ‘ਚ ਖੇਡਿਆ ਜਾਣਾ ਹੈ। ਦੂਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕੈਨਬਰਾ ਵਿੱਚ ਟੀਮ ਇੰਡੀਆ ਨਾਲ ਮੁਲਾਕਾਤ ਕੀਤੀ।

ਪੀਐਮ ਅਲਬਾਨੀਜ਼ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਇਸ ਮੁਲਾਕਾਤ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਗਈਆਂ। ਇਸ ਮੌਕੇ ਅਲਬਾਨੀਜ਼ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਆਸਟ੍ਰੇਲੀਅਨ ਟੀਮ ਵਾਪਸੀ ਕਰੇਗੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਕਿਹਾ, ‘ਇਸ ਹਫਤੇ ਮਨੁਕਾ ਓਵਲ ‘ਚ ਸ਼ਾਨਦਾਰ ਭਾਰਤੀ ਟੀਮ ਦੇ ਖਿਲਾਫ ਪੀਐੱਮ ਇਲੈਵਨ ਲਈ ਵੱਡੀ ਚੁਣੌਤੀ ਹੈ।

ਇਹ ਵੀ ਪੜੋ: ਪੰਜਾਬ ਦੇ ਇਨ੍ਹਾਂ 9 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ; ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ

ਅਲਬਾਨੀਜ਼ ਨੇ ਭਾਰਤੀ ਟੀਮ ਨਾਲ ਗੱਲਬਾਤ ਵੀ ਕੀਤੀ ਅਤੇ ਪਹਿਲੇ ਟੈਸਟ ਚ ਵਧੀਆ ਪ੍ਰਦਰਸ਼ਨ ਲਈ ਸ਼ਲਾਘਾ ਵੀ ਕੀਤੀ। ਕਪਤਾਨ ਰੋਹਿਤ ਸ਼ਰਮਾ ਨੇ ਉਨ੍ਹਾਂ ਨੂੰ ਆਪਣੇ ਸਾਥੀਆਂ ਨਾਲ ਮਿਲਾਇਆ। ਇਸ ਮੌਕੇ ਅਲਬਾਨੀਜ਼ ਨੇ ਜਸਪ੍ਰੀਤ ਬੁਮਰਾਹ ਨੂੰ ਕਿਹਾ ਕਿ ਉਸ ਦਾ ਸਟਾਈਲ ਬਾਕੀ ਗੇਂਦਬਾਜ਼ਾਂ ਤੋਂ ਕਾਫੀ ਵੱਖਰਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਕਿਹਾ ਕਿ ਪਰਥ ‘ਚ ਤੁਹਾਡਾ ਪ੍ਰਦਰਸ਼ਨ ਬਹੁਤ ਹੀ ਵਧੀਆ ਰਿਹਾ।ਫਿਰ ਅੱਗੇ ਵਧਦੇ ਹੋਏ ਐਂਥਨੀ ਅਲਬਾਨੀਜ਼ ਨੇ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨਾਲ ਹੱਥ ਮਿਲਾਇਆ।

LEAVE A REPLY

Please enter your comment!
Please enter your name here