CM ਸੈਣੀ ਦਾ ਵੱਡਾ ਐਲਾਨ, ਹੁਣ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਨੂੰ ਮਿਲਣਗੇ ਸਰਕਾਰੀ ਵਾਹਨ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਐਲਾਨ ਕੀਤਾ ਕਿ ਹੁਣ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰਾਂ ਨੂੰ ਸਰਕਾਰੀ ਵਾਹਨ ਦਿੱਤੇ ਜਾਣਗੇ। ਜੋ ਡਾਕਟਰਾਂ ਨੂੰ ਘਰੋਂ ਹਸਪਤਾਲ ਲੈ ਕੇ ਆਵੇਗਾ ਅਤੇ ਫਿਰ ਉਨ੍ਹਾਂ ਨੂੰ ਵਾਪਸ ਛੱਡਣ ਜਾਵੇਗਾ। ਸੀਐਮ ਸੈਣੀ ਵੀਰਵਾਰ ਨੂੰ ਹਿਸਾਰ ਦੇ ਮਹਾਰਾਜਾ ਅਗਰਸੇਨ ਮੈਡੀਕਲ ਕਾਲਜ ਪਹੁੰਚੇ ਸਨ। ਜਿੱਥੇ ਉਨ੍ਹਾਂ ਕਾਲਜ ਵਿੱਚ ਸਾਵਿਤਰੀ ਜਿੰਦਲ ਸਪੋਰਟਸ ਕੰਪਲੈਕਸ ਅਤੇ ਸੀਤਾ ਰਾਮ ਜਿੰਦਲ ਗਰਲਜ਼ ਹੋਸਟਲ ਦਾ ਉਦਘਾਟਨ ਕੀਤਾ। ਦੱਸ ਦੇਈਏ ਕਿ ਪਿਛਲੇ 3 ਦਿਨਾਂ ‘ਚ ਇਹ ਉਨ੍ਹਾਂ ਦੀ ਹਿਸਾਰ ਦੀ ਦੂਜਾ ਦੌਰਾ ਸੀ।
ਡਾਕਟਰਾਂ ਨੂੰ ਮਰੀਜ਼ਾਂ ਨਾਲ ਵਧੀਆ ਗੱਲਬਾਤ ਅਤੇ ਸਹੀ ਢੰਗ ਨਾਲ ਪੇਸ਼ ਹੋਣ ਦੀ ਸਲਾਹ
ਸੀਐਮ ਸੈਣੀ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਡਾਕਟਰ ਨੂੰ ਆਪਣੀ ਕਾਰ ਵਿੱਚ ਹਸਪਤਾਲ ਆਉਣਾ ਪੈਦਾ ਹੈ, ਜਿਸ ਕਾਰਨ ਪਰਿਵਾਰ ਚਿੰਤਾ ਵਿੱਚ ਰਹਿੰਦਾ ਹੈ। ਇਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਸੀਐਮ ਸੈਣੀ ਨੇ ਡਾਕਟਰਾਂ ਨੂੰ ਇੱਕ ਚੰਗੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਅੱਧੀ ਬੀਮਾਰੀ ਡਾਕਟਰ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨ ਨਾਲ ਹੀ ਠੀਕ ਹੋ ਸਕਦੀ ਹੈ।ਉਨ੍ਹਾਂ ਨੇ ਡਾਕਟਰਾਂ ਨੂੰ ਮਰੀਜ਼ਾਂ ਨਾਲ ਵਧੀਆ ਗੱਲਬਾਤ ਅਤੇ ਸਹੀ ਢੰਗ ਨਾਲ ਪੇਸ਼ ਹੋਣ ਦੀ ਸਲਾਹ ਦਿੱਤੀ ਹੈ।
ਪੰਜਾਬ ‘ਚ ਨਵੇਂ ਚੁਣੇ ਚਾਰ ਵਿਧਾਇਕ 2 ਦਸੰਬਰ ਨੂੰ ਚੁੱਕਣਗੇ ਸਹੁੰ || Punjab News
ਇਸ ਮੌਕੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਸਾਬਕਾ ਸੰਸਦ ਮੈਂਬਰ ਡੀਪੀ ਵਤਸ, ਵਿਧਾਇਕ ਸਾਵਿਤਰੀ ਜਿੰਦਲ ਅਤੇ ਭਾਜਪਾ ਵਿਧਾਇਕ ਰਣਧੀਰ ਪਨਿਹਾਰ ਤੋਂ ਇਲਾਵਾ ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਸੁਰਿੰਦਰ ਪੂਨੀਆ ਮੌਜੂਦ ਸਨ।