ਤੀਜਾ ਵਿਸ਼ਵ ਯੁੱਧ ਸ਼ੁਰੂ ! ਯੂਕਰੇਨ ਦੇ ਸਾਬਕਾ ਕਮਾਂਡਰ ਵੈਲੇਰੀ ਨੇ ਕੀਤਾ ਦਾਅਵਾ || International News

0
49
The third world war began! Valery, the former commander of Ukraine, claimed

ਤੀਜਾ ਵਿਸ਼ਵ ਯੁੱਧ ਸ਼ੁਰੂ ! ਯੂਕਰੇਨ ਦੇ ਸਾਬਕਾ ਕਮਾਂਡਰ ਵੈਲੇਰੀ ਨੇ ਕੀਤਾ ਦਾਅਵਾ

ਕਈ ਮਹੀਨਿਆਂ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਹੁਣ ਖਤਰਨਾਕ ਮੋੜ ਉਤੇ ਪਹੁੰਚ ਗਈ ਹੈ। ਪਹਿਲਾਂ, ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਖਿਲਾਫ ਲੰਬੀ ਦੂਰੀ ਦੀਆਂ ਅਮਰੀਕੀ ਮਿਜ਼ਾਈਲਾਂ ਦੀ ਵਰਤੋਂ ਕਰਨ ਦੇ ਯੂਕਰੇਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਬਾਅਦ ਕੀਵ ਦੇ ਪਾਸਿਓਂ ਰੂਸ ‘ਤੇ ਕਈ ਜਾਨਲੇਵਾ ਹਮਲੇ ਕੀਤੇ ਗਏ। ਜਵਾਬ ਵਿੱਚ ਰੂਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਯੂਕਰੇਨ ‘ਤੇ ICBM (ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ) ਦਾਗੀ। ਇਹ ਮਿਜ਼ਾਈਲ ਲੰਬੀ ਦੂਰੀ ਦੇ ਟੀਚਿਆਂ ਨੂੰ ਤਬਾਹ ਕਰਨ ਦੇ ਸਮਰੱਥ ਹੈ।

ਪਰਮਾਣੂ ਹਥਿਆਰ ਲਿਜਾਣ ਦੇ ਵੀ ਸਮਰੱਥ

ਇਹ ਪਰਮਾਣੂ ਹਥਿਆਰ ਲਿਜਾਣ ਦੇ ਵੀ ਸਮਰੱਥ ਹੈ। ਇਸ ਸਭ ਦੇ ਵਿਚਕਾਰ ਉੱਤਰੀ ਕੋਰੀਆ ਨੇ ਰੂਸ ਦੀ ਤਰਫੋਂ ਯੂਕਰੇਨ ਦੇ ਖਿਲਾਫ ਆਪਣੀਆਂ ਫੌਜਾਂ ਨੂੰ ਉਤਾਰ ਦਿੱਤਾ ਹੈ। ਵਿਗੜਦੀ ਸਥਿਤੀ ਦੇ ਵਿਚਕਾਰ ਯੂਕਰੇਨ ਦੇ ਸਾਬਕਾ ਫੌਜੀ ਕਮਾਂਡਰ ਵੈਲੇਰੀ ਜ਼ਲੁਜ਼ਨੀ ਨੇ ਕਿਹਾ ਕਿ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਹੈ। ਦੱਸ ਦਈਏ ਕਿ ਵੈਲੇਰੀ ਫਿਲਹਾਲ ਬ੍ਰਿਟੇਨ ‘ਚ ਯੂਕਰੇਨ ਦੀ ਰਾਜਦੂਤ ਹੈ।

ਸਹਿਯੋਗੀਆਂ ਦੇ ਰਵੱਈਏ ਕਾਰਨ ਤੀਜਾ ਵਿਸ਼ਵ ਯੁੱਧ ਸ਼ੁਰੂ

ਯੂਕਰੇਨ ਦੇ ਸਾਬਕਾ ਕਮਾਂਡਰ ਵੈਲੇਰੀ ਨੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੂਸ ਅਤੇ ਉਸ ਦੇ ਸਹਿਯੋਗੀਆਂ ਦੇ ਰਵੱਈਏ ਕਾਰਨ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਅਤੇ ਈਰਾਨ ਦੀ ਸਿੱਧੀ ਸ਼ਮੂਲੀਅਤ ਕਾਰਨ ਸਥਿਤੀ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਅਤੇ ਲੱਗਦਾ ਹੈ ਕਿ 2024 ਵਿੱਚ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਹੈ। ਵੈਲੇਰੀ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਰੂਸ ਨੇ ਲੰਬੀ ਦੂਰੀ ਦੇ ਹਮਲੇ ਅਤੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ICBM ਨਾਲ ਯੂਕਰੇਨ ‘ਤੇ ਹਮਲਾ ਕੀਤਾ ਹੈ। ਅਜਿਹੀਆਂ ਖਬਰਾਂ ਹਨ ਕਿ ਰੂਸ ਨੇ ਕੁਰਸਕ ਖੇਤਰ ਵਿੱਚ 10,000 ਤੋਂ ਵੱਧ ਉੱਤਰੀ ਕੋਰੀਆਈ ਸੈਨਿਕਾਂ ਨੂੰ ਤਾਇਨਾਤ ਕੀਤਾ ਹੈ। ਇਸ ਲੜਾਈ ਵਿੱਚ ਰੂਸ ਵੱਲੋਂ ਈਰਾਨੀ ਡਰੋਨਾਂ ਦੀ ਵਰਤੋਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ।

ਈਰਾਨੀ ਅਤੇ ਚੀਨੀ ਹਥਿਆਰਾਂ ਦੀ ਵੀ ਵਰਤੋਂ ਕੀਤੀ ਜਾ ਰਹੀ

ਸਾਬਕਾ ਕਮਾਂਡਰ ਵੈਲੇਰੀ ਨੇ ਦਾਅਵਾ ਕੀਤਾ ਕਿ ਇਸ ਜੰਗ ਵਿਚ ਉੱਤਰੀ ਕੋਰੀਆ ਦੇ ਸੈਨਿਕਾਂ ਦੇ ਨਾਲ-ਨਾਲ ਈਰਾਨੀ ਅਤੇ ਚੀਨੀ ਹਥਿਆਰਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਉਸ ਨੇ ਇਹ ਵੀ ਮੰਨਿਆ ਕਿ ਯੂਕਰੇਨ ਦੇ ਬਹੁਤ ਸਾਰੇ ਦੁਸ਼ਮਣ ਹਨ। ਵੈਲੇਰੀ ਨੇ ਸਹਿਯੋਗੀ ਦੇਸ਼ਾਂ ਨੂੰ ਇਸ ਜੰਗ ਨੂੰ ਖਤਮ ਕਰਨ ਦੀ ਅਪੀਲ ਕੀਤੀ। ਦੱਸ ਦਈਏ ਕਿ ਰੂਸ ਨੇ ਆਈਸੀਬੀਐਮ ਨਾਲ ਯੂਕਰੇਨ ਦੇ ਡਨੀਪਰੋ ਸ਼ਹਿਰ ‘ਤੇ ਹਮਲਾ ਕੀਤਾ ਸੀ। ਹਾਲਾਂਕਿ ਇਸ ‘ਚ ਪਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਗਈ। ਇਸ ਨਾਲ ਪੂਰੀ ਦੁਨੀਆ ‘ਚ ਸਨਸਨੀ ਫੈਲ ਗਈ। ਦੱਸ ਦਈਏ ਕਿ ਯੂਕਰੇਨ ਵੱਲੋਂ ਲੰਬੀ ਦੂਰੀ ਦੀਆਂ ਅਮਰੀਕੀ ਮਿਜ਼ਾਈਲਾਂ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਰੂਸ ਦੇ ਸੰਭਾਵੀ ਜਵਾਬੀ ਹਮਲੇ ਦੇ ਡਰੋਂ ਕਈ ਦੇਸ਼ਾਂ ਨੇ ਕੀਵ ਵਿੱਚ ਆਪਣੇ ਦੂਤਾਵਾਸ ਬੰਦ ਕਰ ਦਿੱਤੇ ਸਨ।

ਇਹ ਵੀ ਪੜ੍ਹੋ : ਪੰਜਾਬ ਦੀਆਂ 4 ਸੀਟਾਂ ਦੇ ਨਤੀਜੇ,’ਆਪ’ ਨੇ 2 ਅਤੇ ਕਾਂਗਰਸ ਨੇ ਜਿੱਤੀ ਇਕ ਸੀਟ

ਯੁੱਧ ਨੂੰ 1000 ਤੋਂ ਵੱਧ ਦਿਨ ਬੀਤ ਚੁੱਕੇ

ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਯੁੱਧ ਨੂੰ 1000 ਤੋਂ ਵੱਧ ਦਿਨ ਬੀਤ ਚੁੱਕੇ ਹਨ। ਹੁਣ ਇਹ ਜੰਗ ਨਾਜ਼ੁਕ ਪੜਾਅ ਉਤੇ ਪਹੁੰਚ ਗਈ ਹੈ। ਪਰਮਾਣੂ ਯੁੱਧ ਸ਼ੁਰੂ ਹੋਣ ਦੀ ਸੰਭਾਵਨਾ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਤਿਹਾਸ ਵਿੱਚ ਪਹਿਲੀ ਵਾਰ, ਰੂਸ ਨੇ ਯੂਕਰੇਨ ਉੱਤੇ ਇੱਕ ਲੰਬੀ ਦੂਰੀ ਦੀ ICBM, ਜੋ ਕਿ ਬਹੁਤ ਖਤਰਨਾਕ ਮੰਨੀ ਜਾਂਦੀ ਹੈ, ਉਸ ਨਾਲ ਗੋਲੀਬਾਰੀ ਕੀਤੀ ਹੈ । ਰੂਸ ਨੇ ਇਹ ਸਖ਼ਤ ਕਦਮ ਯੂਕਰੇਨ ਵੱਲੋਂ ਅਮਰੀਕੀ ATACAM ਮਿਜ਼ਾਈਲ ਅਤੇ ਫਿਰ ਬ੍ਰਿਟੇਨ ਵੱਲੋਂ ਰੂਸ ‘ਤੇ ਲੰਬੀ ਦੂਰੀ ਦੀ ਸਟੌਰਮ ਸ਼ੈਡੋ ਮਿਜ਼ਾਈਲ ਦਾਗੇ ਜਾਣ ਦੇ ਜਵਾਬ ਵਿੱਚ ਚੁੱਕਿਆ ਹੈ।

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here