ਨਜ਼ਾਇਜ ਸਬੰਧਾਂ ਦੇ ਚੱਲਦਿਆਂ ਪਤਨੀ ਨੇ ਮਰਵਾਇਆ ਪਤੀ
ਅੰਮ੍ਰਿਤਸਰ ਦੇ ਪਿੰਡ ਬਾਲੀਆ ਮੰਜਪੁਰ ‘ਚ ਵਿਆਹੁਤਾ ਅੋਰਤ ਵੱਲੋਂ ਨਜ਼ਾਇਜ ਸਬੰਧਾਂ ਦੇ ਚੱਲਦੇ ਹੋਏ ਆਪਣੇ ਦੋ ਪ੍ਰੇਮੀਆਂ ਕੋਲੋਂ ਆਪਣੇ ਸਾਬਕਾ ਫ਼ੌਜੀ ਪਤੀ ਨੂੰ ਮਰਵਾਉਣ ਦੀ ਸੂਚਨਾ ਸਹਾਮਣੇ ਆਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ (42) ਸਪੁੱਤਰ ਪ੍ਰੇਮ ਸਿੰਘ, ਵਾਸੀ ਬਾਲੀਆ ਮੰਝਪੁਰ, ਹਾਲ ਵਾਸੀ ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ), ਜਿਸਦੇ ਕਿ ਗੈਰ ਮਰਦਾਂ ਨਾਲ ਨਜ਼ਾਇਜ ਸਬੰਧ ਸਨ, ਜਿਸ ਕਰਕੇ ਉਹ ਪਤਨੀ ਨੂੰ ਵਰਜਦਾ ਸੀ। ਬੀਤੀ ਰਾਤ ਜਦੋਂ ਉਸਦਾ ਪਤੀ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਉਕਤ ਔਰਤ ਨੇ ਆਪਣੇ ਆਸ਼ਕ ਪ੍ਰੇਮੀਆਂ ਨੂੰ ਸੱਦ ਲਿਆ ਅਤੇ ਉਨ੍ਹਾਂ ਨੇ ਰਲਕੇ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਮੂੰਹ-ਸਿਰ ਘੁੱਟਕੇ ਉਸਨੂੰ ਮਾਰ ਦਿੱਤਾ।
ਚੱਲਦੀ ਟਰੇਨ ‘ਚ ਵਿਅਕਤੀ ਨੂੰ ਆਇਆ ਹਾਰਟ ਅਟੈਕ, ਡਾਕਟਰ ਨੇ ਇੰਝ ਬਚਾਈ ਜਾਨ
ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ‘ਤੇ ਤੇਜਿੰਦਰ ਸਿੰਘ ਬੱਲ ਚੌਂਕੀ ਇੰਚਾਰਜ ਨੇ ਉਕਤ ਔਰਤ ਅਤੇ ਉਸਦੇ ਦੋ ਆਸ਼ਕ ਕਾਤਲਾਂ, ਜਿੰਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਭੁੱਲਰ ਬੇਟ, ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਨੇ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।