ਟੀਮ ਇੰਡੀਆ ਦੇ ਇਸ ਖਿਡਾਰੀ ਦੀ ਹੋਈ ਜਰਮਨੀ ‘ਚ ਸਰਜਰੀ, ਤਸਵੀਰਾਂ ਆਈਆਂ ਸਾਹਮਣੇ
ਨਵੀਂ ਦਿੱਲੀ: 22 ਨਵੰਬਰ ਤੋਂ ਆਸਟ੍ਰੇਲੀਆ ‘ਚ 5 ਟੈਸਟਾਂ ਦੀ ਸੀਰੀਜ਼ ਬਾਰਡਰ ਗਾਵਸਕਰ ਟਰਾਫੀ ਸ਼ੁਰੂ ਹੋ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ ਪਰਥ ਦੇ ਆਪਟਸ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਟੀਮ ਇੰਡੀਆ ਦੇ ਇਕ ਖਿਡਾਰੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਿਡਾਰੀ ਪਿਛਲੇ ਕੁਝ ਸਮੇਂ ਤੋਂ ਸੱਟ ਤੋਂ ਪੀੜਤ ਸੀ। ਇਸ ਸੱਟ ਕਾਰਨ ਭਾਰਤੀ ਚੋਣਕਾਰਾਂ ਨੇ ਇਸ ਖਿਡਾਰੀ ਨੂੰ ਆਸਟ੍ਰੇਲੀਆ ਦੌਰੇ ਲਈ ਨਹੀਂ ਚੁਣਿਆ ਹੈ। ਹੁਣ ਇਸ ਖਿਡਾਰੀ ਦੀ ਵਿਦੇਸ਼ ‘ਚ ਸਰਜਰੀ ਹੋਈ ਹੈ। ਅਜਿਹੇ ‘ਚ ਇਹ ਖਿਡਾਰੀ ਜਲਦ ਹੀ ਇਕ ਵਾਰ ਫਿਰ ਮੈਦਾਨ ‘ਤੇ ਉਤਰੇਗਾ।
ਦੱਸ ਦਈਏ ਕਿ ਭਾਰਤੀ ਸਪਿਨਰ ਕੁਲਦੀਪ ਯਾਦਵ ਦੀ ਜਰਮਨੀ ਵਿੱਚ ਪਿੱਠ ਦੀ ਸਰਜਰੀ ਹੋਈ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਉਹ ਪਿੱਠ ਦੀ ਸੱਟ ਤੋਂ ਪ੍ਰੇਸ਼ਾਨ ਸਨ। ਕੁਲਦੀਪ ਯਾਦਵ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ, ਇਕ ਤਸਵੀਰ ‘ਚ ਉਹ ਹਸਪਤਾਲ ‘ਚ ਨਜ਼ਰ ਆ ਰਹੇ ਹਨ। ਕੁਲਦੀਪ ਨੇ ਇਸ ਪੋਸਟ ‘ਤੇ ਲਿਖਿਆ- ‘ਮਿਊਨਿਖ ‘ਚ ਕੁਝ ਦਿਨ ਠੀਕ ਹੋਣ ਲਈ।’ ਦੱਸ ਦੇਈਏ, ਮੁਨਚੇਨ ਜਰਮਨੀ ਦਾ ਇੱਕ ਸ਼ਹਿਰ ਹੈ, ਜਿਸ ਨੂੰ ਮਿਊਨਿਖ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜੋ: ਪੰਜਾਬ ਦੇ ਸਕੂਲਾਂ ‘ਚ ਹੋਵੇਗੀ NEET-JEE Mains ਦੀ ਤਿਆਰੀ
ਟੀਮ ਇੰਡੀਆ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਲੰਬੇ ਸਮੇਂ ਤੋਂ ਪਿੱਠ ਦੀ ਸੱਟ ਤੋਂ ਪੀੜਤ ਸਨ। ਬੀਸੀਸੀਆਈ ਨੇ ਆਸਟਰੇਲੀਆ ਦੌਰੇ ਲਈ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਕੁਲਦੀਪ ਯਾਦਵ ਲੰਬੇ ਸਮੇਂ ਤੋਂ ਇਸ ਨਾਲ ਜੂਝ ਰਹੇ ਹਨ। ਅਜਿਹੇ ‘ਚ ਯਾਦਵ ਆਸਟ੍ਰੇਲੀਆ ਸੀਰੀਜ਼ ਲਈ ਉਨ੍ਹਾਂ ਨੂੰ ਟੀਮ ‘ਚ ਨਹੀਂ ਚੁਣਿਆ ਗਿਆ।