ਹਰਿਆਣਾ ‘ਚ ਟੈਕਸ ਮੁਕਤ ਹੋਈ ‘ਦਿ ਸਾਬਰਮਤੀ ਰਿਪੋਰਟ’, ਮੁੱਖ ਮੰਤਰੀ ਸੈਣੀ ਨੇ ਕੀਤਾ ਐਲਾਨ || National News

0
166

ਹਰਿਆਣਾ ‘ਚ ਟੈਕਸ ਮੁਕਤ ਹੋਈ ‘ਦਿ ਸਾਬਰਮਤੀ ਰਿਪੋਰਟ’, ਮੁੱਖ ਮੰਤਰੀ ਸੈਣੀ ਨੇ ਕੀਤਾ ਐਲਾਨ

ਹਰਿਆਣਾ: ਫਿਲਮ ‘ਦਿ ਸਾਬਰਮਤੀ ਰਿਪੋਰਟ’ ਹਰਿਆਣਾ ਵਿੱਚ ਟੈਕਸ ਮੁਕਤ ਹੋਵੇਗੀ। ਮੁੱਖ ਮੰਤਰੀ ਨਾਇਬ ਸੈਣੀ ਨੇ ਦੇਰ ਰਾਤ ਚੰਡੀਗੜ੍ਹ ਵਿੱਚ ਫਿਲਮ ਦੇਖਣ ਤੋਂ ਬਾਅਦ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਫਿਲਮ 27 ਫਰਵਰੀ 2002 ਨੂੰ ਗੋਧਰਾ ਵਿੱਚ ਵਾਪਰੇ ਸਾਬਰਮਤੀ ਐਕਸਪ੍ਰੈਸ ਰੇਲ ਹਾਦਸੇ ’ਤੇ ਆਧਾਰਿਤ ਹੈ।

ਇਹ ਵੀ ਪੜੋ : ਜੇਲ੍ਹ ਤੋਂ ਬਾਹਰ ਆਏ ਬਲਵੰਤ ਸਿੰਘ ਰਾਜੋਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੇ ਮੰਤਰੀ ਮੰਡਲ ਨਾਲ ਮੰਗਲਵਾਰ ਸ਼ਾਮ ਚੰਡੀਗੜ੍ਹ ਆਈਟੀ ਪਾਰਕ ਦੇ ਡੀਟੀ ਮਾਲ ਵਿੱਚ ਆਪਣੇ ਮੰਤਰੀਆਂ ਸਮੇਤ ਫਿਲਮ ਦੇਖਣ ਪਹੁੰਚੇ ਸਨ। ਉਨ੍ਹਾਂ ਨਾਲ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਸਨ। ਇਸ ਦੌਰਾਨ ਫਿਲਮ ਦੀ ਨਿਰਦੇਸ਼ਕ ਏਕਤਾ ਕਪੂਰ ਵੀ ਮੌਜੂਦ ਸੀ।

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਵੀ ਫਿਲਮ ਟੈਕਸ ਮੁਕਤ

ਇਸ ਤੋਂ ਪਹਿਲਾਂ ਵਿਕਰਾਂਤ ਮੈਸੀ-ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਸਟਾਰਰ ‘ਦਿ ਸਾਬਰਮਤੀ ਰਿਪੋਰਟ’ ਨੂੰ ਵੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਟੈਕਸ ਮੁਕਤ ਕਰ ਦਿੱਤਾ ਗਿਆ। ਗੁਜਰਾਤ ਦੇ ਗੋਧਰਾ ਕਾਂਡ ‘ਤੇ ਬਣੀ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੀ ਪੀਐਮ ਮੋਦੀ ਨੇ ਵੀ ਤਾਰੀਫ਼ ਕੀਤੀ ਹੈ।

LEAVE A REPLY

Please enter your comment!
Please enter your name here