G-20 ਸਿਖ਼ਰ ਸੰਮੇਲਨ ਲਈ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਪੁੱਜੇ PM ਮੋਦੀ
ਨਵੀਂ ਦਿੱਲੀ : 19ਵਾਂ ਜੀ-20 ਸੰਮੇਲਨ ਅੱਜ ਤੋਂ ਬ੍ਰਾਜ਼ੀਲ ਵਿੱਚ ਸ਼ੁਰੂ ਹੋ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਪਹੁੰਚ ਗਏ ਹਨ। ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਰੀਓ ਡੀ ਜੇਨੇਰੀਓ ਦੇ ਇੱਕ ਹੋਟਲ ਵਿੱਚ ਬ੍ਰਾਜ਼ੀਲ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਬ੍ਰਾਜ਼ੀਲ ਦੇ ਵੈਦਿਕ ਵਿਦਵਾਨਾਂ ਨੇ ਵੀ ਪੀਐਮ ਮੋਦੀ ਦੇ ਸਾਹਮਣੇ ਵੈਦਿਕ ਮੰਤਰਾਂ ਦਾ ਜਾਪ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ “ਬ੍ਰਾਜ਼ੀਲ ਵਿੱਚ ਭਾਰਤੀ ਸੰਸਕ੍ਰਿਤੀ ਦਾ ਉਤਸਵ। ਰੀਓ ਡੀ ਜਨੇਰੀਓ ਵਿੱਚ ਯਾਦਗਾਰੀ ਸਵਾਗਤ ਲਈ ਧੰਨਵਾਦ।”
ਇਹ ਵੀ ਪੜੋ : ਦਿੱਲੀ-NCR ‘ਚ ਅੱਜ ਤੋਂ Grap-4 ਲਾਗੂ, ਜਾਣੋ ਕਿਹੜੀਆਂ ਚੀਜ਼ਾਂ ‘ਤੇ ਲੱਗੀ ਪਾਬੰਦੀ
ਦੱਸ ਦਈਏ ਕਿ ਇਹ ਸੰਮੇਲਨ 18 ਅਤੇ 19 ਨਵੰਬਰ ਨੂੰ ਦੋ ਦਿਨ ਚੱਲੇਗਾ। 19 ਦੇਸ਼ ਅਤੇ 2 ਸੰਗਠਨ (ਯੂਰਪੀਅਨ ਯੂਨੀਅਨ ਅਤੇ ਅਫਰੀਕਨ ਯੂਨੀਅਨ) ਜੀ-20 ਦਾ ਹਿੱਸਾ ਹਨ। ਜੀ-20 ਸਿਖਰ ਸੰਮੇਲਨ 2023 ਵਿੱਚ ਭਾਰਤ ਵਿੱਚ ਆਯੋਜਿਤ ਕੀਤਾ ਗਿਆ ਸੀ।