ਨਦੀ ‘ਚ ਡਿੱਗੀ ਕਾਰ, 8 ਲੋਕਾਂ ਦੀ ਮੌ.ਤ
ਉੱਤਰੀ ਅਫਗਾਨਿਸਤਾਨ ਦੇ ਬਦਖਸ਼ਾਨ ਸੂਬੇ ‘ਚ ਇਕ ਯਾਤਰੀ ਵਾਹਨ ਕੋਕਚਾ ਨਦੀ ‘ਚ ਡਿੱਗ ਗਿਆ, ਜਿਸ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ 8 ਯਾਤਰੀਆਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬਾਈ ਸੂਚਨਾ ਅਤੇ ਸੰਸਕ੍ਰਿਤੀ ਨਿਰਦੇਸ਼ਕ ਜ਼ਬੀਹੁੱਲ੍ਹਾ ਅਮੀਰੀ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਦੇਰ ਰਾਤ ਉਸ ਸਮੇਂ ਵਾਪਰਿਆ, ਜਦੋਂ ਵਾਹਨ ਸੂਬਾਈ ਰਾਜਧਾਨੀ ਫੈਜ਼ਾਬਾਦ ਸ਼ਹਿਰ ਵੱਲ ਜਾ ਰਿਹਾ ਸੀ।
ਕੋਈ ਹੋਰ ਤਾਂ ਨਹੀਂ ਵਰਤ ਰਿਹਾ ਤੁਹਾਡਾ Aadhar card? ਜਾਣੋ ਕਿਵੇਂ ਲਗਾ ਸਕਦੇ ਹਾਂ ਪਤਾ
ਮਰਨ ਵਾਲਿਆਂ ਵਿੱਚ ਇੱਕ ਡਰਾਈਵਰ, 3 ਔਰਤਾਂ ਅਤੇ 4 ਬੱਚੇ ਸ਼ਾਮਲ
ਅਮੀਰੀ ਨੇ ਦੱਸਿਆ ਕਿ ਸਥਾਨਕ ਲੋਕ ਅਤੇ ਬਚਾਅ ਕਰਮਚਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਲਾਸ਼ਾਂ ਨੂੰ ਬਾਹਰ ਕੱਢਣ ਲਈ ਤਲਾਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਕ ਡਰਾਈਵਰ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਹਨ, ਜਿਨ੍ਹਾਂ ਵਿਚ 3 ਔਰਤਾਂ ਅਤੇ 4 ਬੱਚੇ ਸ਼ਾਮਲ ਹਨ। ਅਫਗਾਨਿਸਤਾਨ ਵਿੱਚ ਹਰ ਸਾਲ ਮਾੜੇ ਬੁਨਿਆਦੀ ਢਾਂਚੇ, ਲਾਪਰਵਾਹੀ ਨਾਲ ਡਰਾਈਵਿੰਗ, ਓਵਰਲੋਡਿੰਗ, ਓਵਰਟੇਕਿੰਗ ਅਤੇ ਓਵਰਸਪੀਡਿੰਗ ਕਾਰਨ ਸੜਕ ਹਾਦਸਿਆਂ ਵਿੱਚ ਹਜ਼ਾਰਾਂ ਲੋਕ ਮਾਰੇ ਜਾਂਦੇ ਹਨ।