ਪੰਜਾਬ ਦੇ ਮਾਨਸਾ ਜ਼ਿਲ੍ਹੇ ‘ਚ ਖੋਲ੍ਹੀ ਗਈ ਪੰਜਾਬ ਦੀ ਪਹਿਲੀ ਐਸਟਰੋ ਲੈਬ, ਕਲਪਨਾ ਚਾਵਲਾ ਦੇ ਨਾਮ ‘ਤੇ ਰੱਖਿਆ ਗਿਆ ਲੈਬ ਦਾ ਨਾਂ
ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਮਿਲਿਆ ਹੈ | ਦਰਅਸਲ, ਪੰਜਾਬ ਦੇ ਮਾਨਸਾ ਜ਼ਿਲ੍ਹੇ ‘ਚ ਪਹਿਲੀ ਐਸਟਰੋ ਲੈਬ ਖੋਲ੍ਹ ਦਿੱਤੀ ਗਈ ਹੈ | ਜਿਸ ਨੂੰ ਕਿ ਕਲਪਨਾ ਚਾਵਲਾ ਦੇ ਨਾਮ ‘ਤੇ ਬਣਾਇਆ ਗਿਆ ਹੈ | ਇਸ ਲੈਬ ਦਾ ਉਦਘਾਟਨ ਡਿਪਟੀ ਕਮਿਸ਼ਨਰ ਮਾਨਸਾ ਨੇ ਕੀਤਾ, ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਇਹ ਲੈਬ ਸ਼ੁਰੂ ਕੀਤੀ ਗਈ ਸੀ। ਮਾਨਸਾ ਵਰਗੇ ਜ਼ਿਲ੍ਹੇ ਵਿੱਚ ਇਸ ਲੈਬ ਦੀ ਸਥਾਪਨਾ ਵਿਦਿਆਰਥੀਆਂ ਲਈ ਹੈਰਾਨੀ ਦੀ ਗੱਲ ਹੈ ਕਿਉਂਕਿ ਮਾਨਸਾ ਜ਼ਿਲ੍ਹੇ ਦੇ ਵਿਦਿਆਰਥੀ ਵੀ ਹੁਣ ਪੁਲਾੜ ਕੇਂਦਰ ਵਿੱਚ ਵੀ ਜਾ ਸਕਦੇ ਹਨ।
ਇਹ ਵੀ ਪੜ੍ਹੋ : ਮਾਰਕੀਟ ‘ਚ ਜਲਦ ਆਉਣ ਜਾ ਰਿਹਾ Apple ਦਾ ਕੈਮਰਾ, ਜਾਣੋ ਕੀ ਹੋਵੇਗਾ ਖ਼ਾਸ
ਪੰਜਾਬ ਦੀ ਪਹਿਲੀ ਐਸਟਰੋ ਲੈਬ
ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਰੈੱਡ ਕਰਾਸ ਦੇ ਸਹਿਯੋਗ ਨਾਲ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਕਲਪਨਾ ਚਾਵਲਾ ਐਸਟਰੋ ਲੈਬ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਲੈਬ ਪੰਜਾਬ ਦੀ ਪਹਿਲੀ ਐਸਟਰੋ ਲੈਬ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਐਸ ਸਪੇਸ ਨਾਲ ਸਬੰਧਤ ਜਾਣਕਾਰੀ ਦਿੱਤੀ ਜਾਵੇਗੀ | ਇਸ ਵਿੱਚ ਜ਼ਿਲ੍ਹੇ ਦੇ ਹੋਰ ਵਿਦਿਆਰਥੀ ਵੀ ਆ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ, ਇਸ ਲਈ ਹੁਣ ਮਾਨਸਾ ਦੇ ਨੌਜਵਾਨ ਵੀ ਪੁਲਾੜ ਵਿੱਚ ਜਾ ਸਕਦੇ ਹਨ।