ਸ਼ਾਰਜਾਹ ਤੇ ਕਤਰ ਤੋਂ ਆਉਣ ਵਾਲੀਆਂ ਦੋ ਉਡਾਣਾਂ ਪੰਜ ਘੰਟੇ ਹੋਈਆਂ ਲੇਟ, ਕਈ ਉਡਾਣਾਂ ਹੋ ਰਹੀਆਂ ਰੱਦ, ਜਾਣੋ ਕਾਰਨ
ਸੂਬੇ ਵਿਚ ਵੱਧ ਰਹੀ ਸਮੋਗ ਅਤੇ ਜ਼ੀਰੋ ਵਿਜ਼ੀਬਿਲਟੀ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਮਵਾਰ ਨੂੰ ਕੁੱਲ ਛੇ ਉਡਾਣਾਂ ਸਮੇਂ ਤੋਂ ਦੇਰੀ ਨਾਲ ਪੁੱਜੀਆਂ। ਹਾਲਾਕਿ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਵਿਸਥਾਰਾ ਏਅਰਲਾਈਨਜ਼ ਦੀ ਫਲਾਈਟ ਨੰਬਰ 695 ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ ਸੀ। ਹੀ ਇੰਡੀਗੋ ਦੀ ਫਲਾਈਟ ਨੰਬਰ 721 ਪੂਣੇ ਤੋਂ ਅੰਮ੍ਰਿਤਸਰ ਵੀ ਰੱਦ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਹਾ ਤੋਂ ਆਉਣ ਵਾਲੀ ਕਤਰ ਏਅਰਵੇਜ਼ ਦੀ ਫਲਾਈਟ ਨੰਬਰ 548 ਸਵੇਰੇ 2.40 ਵਜੇ ਅੰਮ੍ਰਿਤਸਰ ਪੁੱਜਣੀ ਸੀ, ਪਰ ਇਹ ਸਵੇਰੇ 7 ਵਜੇ ਪੁੱਜੀ।
ਕਈ ਉਡਾਣਾਂ ਹੋ ਰਹੀਆਂ ਲੇਟ
ਸ਼ਾਰਜਾਹ ਤੋਂ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ 138 ਨੇ ਸਵੇਰੇ ਸੱਤ ਵਜੇ ਆਉਣਾ ਸੀ, ਪਰ ਉਹ ਗਿਆਰਾਂ ਵਜੇ ਪਹੁੰਚੀ। ਦੁਬਈ ਤੋਂ ਸਪਾਈਸ ਜੈੱਟ ਦੀ ਫਲਾਈਟ ਨੰਬਰ (ਐੱਸ.ਜੀ.-56) ਨੇ ਸਵੇਰੇ 7.30 ਵਜੇ ਆਉਣਾ ਸੀ, ਪਰ ਸਮੋਗ ਕਾਰਨ ਇਹ ਸਵੇਰੇ 10.30 ਵਜੇ ਪਹੁੰਚੀ। ਬਰਮਿੰਘਮ ਤੋਂ ਏਅਰ ਇੰਡੀਆ ਦੀ ਫਲਾਈਟ ਨੰਬਰ 118 ਨੇ ਸਵੇਰੇ 10 ਵਜੇ ਆਉਣਾ ਸੀ, ਪਰ ਇਹ 12.30 ਵਜੇ ਪਹੁੰਚੀ। ਦੁਬਈ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ ਦੀ ਫਲਾਈਟ ਨੰਬਰ 2691 ਨੇ ਦੁਪਹਿਰ 2.30 ਵਜੇ ਅੰਮ੍ਰਿਤਸਰ ਪਹੁੰਚਣਾ ਸੀ, ਪਰ ਦੁਬਈ ਤੋਂ ਉਡਾਣ ਨਹੀਂ ਭਰ ਸਕੀ।
ਇਹ ਵੀ ਪੜ੍ਹੋ : ਹਰਿਆਣਾ ‘ਚ ਲੱਗੇ ਭੂਚਾਲ ਦੇ ਝਟਕੇ, ਰੋਹਤਕ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ‘ਚ ਘਰ ਹਿੱਲੇ
ਯਾਤਰੀਆਂ ਦੀ ਗਿਣਤੀ ਬਹੁਤ ਘੱਟ ਹੋਣ ‘ਤੇ ਵੀ ਉਡਾਣਾਂ ਰੱਦ
ਏਅਰਪੋਰਟ ਅਥਾਰਟੀ ਮੁਤਾਬਕ ਕੋਹਰੇ ਜਾਂ ਸਮੋਗ ਦੌਰਾਨ ਫਲਾਈਟਾਂ ‘ਚ ਦੇਰੀ ਹੋ ਸਕਦੀ ਹੈ। ਪਰ ਸਿਰਫ਼ ਉਨ੍ਹਾਂ ਉਡਾਣਾਂ ਨੂੰ ਰੱਦ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਜਹਾਜ਼ ਪੁਰਾਣੇ ਹਨ। ਧੁੰਦ ਦੇ ਮੌਸਮ ਵਿਚ ਸੁਰੱਖਿਅਤ ਢੰਗ ਨਾਲ ਉੱਡ ਨਹੀਂ ਸਕਦੇ। ਯਾਤਰੀਆਂ ਦੀ ਗਿਣਤੀ ਬਹੁਤ ਘੱਟ ਹੋਣ ‘ਤੇ ਵੀ ਉਡਾਣਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਤਕਨੀਕੀ ਕਾਰਨਾਂ ਕਰਕੇ ਜਹਾਜ਼ ਨੂੰ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ।









