ਪੁਲਿਸ ਨੇ ਗੜ੍ਹਸ਼ੰਕਰ ‘ਚ ਹੋਏ ਤੀਹਰੇ ਕਤ.ਲ ਮਾਮਲੇ ‘ਚ 5 ਮੁਲਜ਼ਮਾਂ ਨੂੰ ਕੀਤਾ ਕਾਬੂ
ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਰੰਜਿਸ਼ ਨੂੰ ਲੈ ਕੇ ਹੋਏ ਤੀਹਰੇ ਕਤਲ ਦੇ ਪੰਜ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਲਾਈਨ ਵਿਚ ਪੱਤਰਕਾਰ ਸੰਮੇਲਨ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਮੋਰਾਂਵਾਲੀ ਵਿਖੇ ਹੋਏ ਤਿੰਨ ਵਿਅਕਤੀਆਂ ਦੇ ਕਤਲ ਨੂੰ ਹੱਲ ਕਰਨ ਲਈ ਉਨ੍ਹਾਂ ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਗੜ੍ਹਸ਼ੰਕਰ ਜਸਪ੍ਰੀਤ ਸਿੰਘ ਅਤੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ’ਤੇ ਆਧਾਰਿਤ ਟੀਮ ਗਠਿਤ ਕਰਕੇ ਮਾਮਲੇ ਦੀ ਛਾਣਬੀਣ ਕੀਤੀ ਸ਼ੁਰੂ ਕੀਤੀ ਸੀ।
11 ਮੁਲਜ਼ਮਾਂ ਵਿੱਚੋਂ 5 ਮੁਲਜ਼ਮ ਕਾਬੂ
ਐੱਸਐੱਸਪੀ ਲਾਂਬਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜੋ ਉਕਤ ਟੀਮਾਂ ਵੱਲੋਂ ਖੁਫੀਆ ਅਤੇ ਟੈਕਨੀਕਲ ਸੋਰਸਾਂ ਦੀ ਮਦਦ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮੇ ਵਿੱਚ ਲੋੜੀਂਦੇ 11 ਮੁਲਜ਼ਮਾਂ ਵਿੱਚੋਂ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ।
Jammu Kashmir: ਦਹਿਸ਼ਤਗਰਦਾਂ ਨਾਲ ਮੁਕਾਬਲੇ ‘ਚ 1 ਜਵਾਨ ਸ਼ਹੀਦ, 3 ਜ਼ਖ਼ਮੀ || Today News
ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਪਿੰਡ ਮੋਰਾਂਵਾਲੀ ਵਿਖੇ ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਹੈ, ਜੋ 25 ਅਕਤੂਬਰ ਨੂੰ ਮਿ੍ਤਕ ਮਨਪ੍ਰੀਤ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਦੇ ਨਸ਼ਾ ਛੁਡਾਊ ਕੇਂਦਰ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ’ਤੇ ਦੋਵਾਂ ਵਿੱਚ ਝਗੜਾ ਹੋਇਆ ਸੀ ਜਿਸ ਸਬੰਧੀ ਥਾਣਾ ਗੜ੍ਹਸ਼ੰਕਰ ਵਿਖੇ ਮਨਪ੍ਰੀਤ ਸਿੰਘ ਦੀ ਐੱਮਐੱਲਰ ਮੋਸੂਲ ਹੋਣ ’ਤੇ ਦੋਨਾਂ ਧਿਰਾਂ ਨੂੰ ਤਲਬ ਕੀਤਾ ਗਿਆ ਸੀ ਜਿੱਥੇ ਦੋਨਾਂ ਧਿਰਾਂ ਦੀ ਕੋਈ ਗੱਲਬਾਤ ਨਾ ਸਿਰੇ ਚੜ੍ਹਨ ’ਤੇ ਦੋਨਾਂ ਧਿਰਾਂ ਦੇ ਨਾਲ ਆਏ ਮੋਹਤਬਰ ਵਿਅਕਤੀਆਂ ਵੱਲੋਂ ਰਾਜ਼ੀਨਾਮੇ ਲਈ ਸਮਾਂ ਲਿਆ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ।
ਗੁਰਪ੍ਰੀਤ ਸਿੰਘ ਉਰਫ ਗੋਪੀ ਵੱਲੋਂ ਇਸੇ ਰੰਜਿਸ਼ ਤਹਿਤ ਆਪਣੇ ਸਾਥੀਆਂ ਸਮੇਤ ਮਨਪ੍ਰੀਤ ਸਿੰਘ ਅਤੇ ਉਸ ਦੇ 2 ਦੋਸਤਾਂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਲੋੜੀਂਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਲਜੀਤ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜ੍ਹਸ਼ੰਕਰ, ਦਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜਸ਼ੰਕਰ, ਬਲਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਸੁਰਿੰਦਰ ਸਿੰਘ ਵਾਸੀ ਮੋਰਾਂਵਾਲੀ, ਥਾਣਾ ਗੜ੍ਹਸ਼ੰਕਰ, ਇੰਦਰਜੀਤ ਸਿੰਘ ਉਰਫ ਇੰਦੂ ਭਲਵਾਨ ਪੁੱਤਰ ਜਸਵੰਤ ਸਿੰਘ ਵਾਸੀ ਪੈਂਦੀ ਸੁਰਾ ਸਿੰਘ, ਥਾਣਾ ਮਾਹਿਲਪੁਬ, ਦੀਪਕਪ੍ਰੀਤ ਸਿੰਘ ਦੀਪਕ ਪੁੱਤਰ ਸਰਵਣ ਸਿੰਘ ਵਾਸੀ ਖੂਵਾਸ਼ਪੁਰ, ਥਾਣਾ ਗੋਇੰਦਵਾਲ ਸਾਹਿਬ, ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕਰ ਲਿਆ ਜਦਕਿ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਜਸਵੀਰ ਸਿੰਘ, ਪ੍ਰਭ ਵਾਸੀ ਪੌਲੀਆਂ, ਜ਼ਿਲ੍ਹਾ ਐੱਸਬੀਐੱਸ ਨਗਰ, ਬਾਬੂ ਵਾਸੀ ਬਸਿਆਲਾ, ਥਾਣਾ ਗੜ੍ਹਸ਼ੰਕਰ, ਗੌਰਵ ਉਰਫ ਭਾਗਾ ਵਾਸੀ ਚੱਕੋਵਾਲ ਬ੍ਰਾਹਮਣਾ, ਥਾਣਾ ਬੁੱਲ੍ਹੋਵਾਲ, ਦਵਿੰਦਰ ਭਲਵਾਨ ਵਾਸੀ ਬੁਲੇਵਾਲ,ਜੱਸੀ ਵਾਸੀ ਭੋਗਪੁਰ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।