ਪੰਜਾਬ ਵਿਚ ਨਵੰਬਰ ਮਹੀਨੇ ‘ਚ ਰਹਿਣਗੀਆਂ ਇੰਨੀਆਂ ਛੁੱਟੀਆਂ, ਵੇਖੋ ਪੂਰੀ ਲਿਸਟ || Punjab Update

0
152
There will be so many holidays in Punjab in the month of November, see the complete list

ਪੰਜਾਬ ਵਿਚ ਨਵੰਬਰ ਮਹੀਨੇ ‘ਚ ਰਹਿਣਗੀਆਂ ਇੰਨੀਆਂ ਛੁੱਟੀਆਂ, ਵੇਖੋ ਪੂਰੀ ਲਿਸਟ

ਤਿਉਹਾਰਾਂ ਦੀ ਭਰਮਾਰ ਹੋਣ ਕਾਰਨ ਅਕਤੂਬਰ ਮਹੀਨਾ ਛੁੱਟੀਆਂ ਨਾਲ ਭਰਿਆ ਰਿਹਾ ਹੈ | ਇਸੇ ਤਰ੍ਹਾਂ ਹੁਣ ਨਵੰਬਰ ਮਹੀਨੇ ‘ਚ ਵੀ ਛੁੱਟੀਆਂ ਆ ਰਹੀਆਂ ਹਨ | ਦੀਵਾਲੀ ਤੋਂ ਬਾਅਦ ਵੀ ਛੁੱਟੀਆਂ ਦਾ ਸਿਲਸਲਾ ਜਾਰੀ ਰਹੇਗਾ। 6 ਅਤੇ 7 ਨਵੰਬਰ ਨੂੰ ਕਈ ਸੂਬਿਆਂ ਵਿਚ ਤਿਉਹਾਰ ਕਾਰਨ ਛੁੱਟੀਆਂ ਸਨ। ਇਸ ਮਹੀਨੇ ਵਿਚ ਕੁੱਲ 13 ਛੁੱਟੀਆਂ ਹੋਣਗੀਆਂ, ਜਿਸ ਵਿਚ ਐਤਵਾਰ ਦੀਆਂ 4 ਛੁੱਟੀਆਂ ਵੀ ਸ਼ਾਮਲ ਹਨ।

3 ਦਿਨ ਰਹੇਗੀ ਛੁੱਟੀ

ਇਸ ਦੌਰਾਨ ਪੰਜਾਬ ਵਿਚ 15, 16 ਅਤੇ 17 ਨਵੰਬਰ ਨੂੰ ਛੁੱਟੀਆਂ ਰਹਿਣਗੀਆਂ। ਛੁੱਟੀਆਂ ਦੀ ਸੂਚੀ ਅਨੁਸਾਰ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਜਿਸ ਦਿਨ ਛੁੱਟੀ ਹੋਵੇਗੀ। ਇਸ ਤੋਂ ਬਾਅਦ 16 ਨਵੰਬਰ (ਸ਼ਨੀਵਾਰ) ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ, ਜਿਸ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ 17 ਨਵੰਬਰ (ਐਤਵਾਰ) ਨੂੰ ਵੀ ਛੁੱਟੀ ਹੈ। ਇਸ ਤਰ੍ਹਾਂ 15, 16 ਅਤੇ 17 ਨਵੰਬਰ ਨੂੰ ਲਗਾਤਾਰ ਤਿੰਨ ਛੁੱਟੀਆਂ ਹੋਣਗੀਆਂ, ਜਿਸ ਕਾਰਨ ਸਾਰੇ ਵਿਦਿਅਕ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ।

 

 

LEAVE A REPLY

Please enter your comment!
Please enter your name here