Iran University ‘ਚ ਹਿਜਾਬ ਦੇ ਵਿਰੋਧ ‘ਚ ਕੱਪੜੇ ਉਤਾਰਨ ਵਾਲੀ ਕੁੜੀ ਕਿੱਥੇ ਹੈ ? ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ
Iran University ਦੀ ਇੱਕ ਲੜਕੀ ਦੀ ਵੀਡਿਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਿਜਾਬ ਦੇ ਵਿਰੋਧ ‘ਚ ਇਕ ਕੁੜੀ ਦੇ ਵੱਲੋਂ ਕੱਪੜੇ ਉਤਾਰ ਕੇ ਪੂਰੇ ਕੈਂਪਸ ਦੇ ਵਿੱਚ ਘੁੰਮਿਆ ਗਿਆ ਸੀ | ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਭ ਹੈਰਾਨ ਸਨ | ਇਹ ਦਾਅਵਾ ਕੀਤਾ ਗਿਆ ਸੀ ਕਿ ਲੜਕੀ ਨੇ ਇਸਲਾਮਿਕ ਪਹਿਰਾਵੇ (ਹਿਜਾਬ) ਦੇ ਵਿਰੋਧ ਵਿੱਚ ਆਪਣੇ ਕੱਪੜੇ ਉਤਾਰ ਦਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਨਾਂ ਆਹਉ ਦਰਿਆਈ ਹੈ।
ਹਿਜਾਬ ਨਾ ਪਹਿਨਣ ‘ਤੇ ਜੇਲ ਦੀ ਸਜ਼ਾ
ਜਾਣਕਾਰੀ ਮੁਤਾਬਕ ਪੁਲਿਸ ਨੇ ਉਸ ਨੂੰ ਯੂਨੀਵਰਸਿਟੀ ‘ਚ ਅੱਧ ਨਗਨ ‘ਚ ਘੁੰਮਣ ਦੇ ਦੋਸ਼ ‘ਚ ਹਿਰਾਸਤ ‘ਚ ਲੈ ਲਿਆ ਹੈ। ਦੱਸ ਦੇਈਏ ਕਿ ਈਰਾਨ ‘ਚ ਹਿਜਾਬ ਨਾ ਪਹਿਨਣ ‘ਤੇ ਜੇਲ ਦੀ ਸਜ਼ਾ ਹੈ। ਕੁਝ ਦਿਨ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਵਿਦਿਆਰਥੀ ਗੰਭੀਰ ਮਾਨਸਿਕ ਦਬਾਅ (ਮਾਨਸਿਕ ਸਿਹਤ ਸਮੱਸਿਆ) ਤੋਂ ਪੀੜਤ ਸੀ। ਪੁੱਛਗਿੱਛ ਤੋਂ ਬਾਅਦ ਉਸ ਨੂੰ ਮਨੋਰੋਗ ਹਸਪਤਾਲ ਭੇਜ ਦਿੱਤਾ ਗਿਆ ਹੈ।
ਯੂਨੀਵਰਸਿਟੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਔਰਤ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ। ਭਾਵੇਂ ਈਰਾਨ ਪੁਲਿਸ ਕਹਿ ਰਹੀ ਹੈ ਕਿ ਲੜਕੀ ਮਨੋਰੋਗ ਹਸਪਤਾਲ ਵਿੱਚ ਹੈ, ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹ ਕਿੱਥੇ ਹੈ।
ਇਹ ਵੀ ਪੜ੍ਹੋ : ਭਾਰਤੀ wicket keeper ਰਿਧੀਮਾਨ ਸਾਹਾ ਨੇ ਕੀਤਾ ਸੰਨਿਆਸ ਐਲਾਨ
ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ‘ਤੇ ਕੀਤਾ ਪਰੇਸ਼ਾਨ
ਈਰਾਨੀ ਪੱਤਰਕਾਰ ਮਸੀਹ ਅਲੀਨੇਜਾਦ ਨੇ ਇਸ ਘਟਨਾ ‘ਤੇ ਕਿਹਾ ਕਿ ਈਰਾਨ ‘ਚ ਯੂਨੀਵਰਸਿਟੀ ਨੈਤਿਕਤਾ ਪੁਲਿਸ ਨੇ ਆਹਉ ਦਰਿਆਈ ਨੂੰ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ‘ਤੇ ਪਰੇਸ਼ਾਨ ਕੀਤਾ ਸੀ।
#Tehran 02 Nov 2024 ;Iranian University Protest, Woman Strips to Undergarments Amid Tensions Over Hijab Laws.
A young Iranian woman stripped down to her underwear at Islamic Azad University, reportedly in defiance of #Iran’s strict dress code.
Islamic Revolutionary Guard Corps… pic.twitter.com/BHtoHErbS1
— Kanwaljit Arora (@mekarora) November 3, 2024
ਆਹਉ ਦਰਿਆਈ ਨੇ ਬਦਲਾ ਲੈਣ ਲਈ ਅਜਿਹਾ ਕੀਤਾ। ਇਹ ਘਟਨਾ ਈਰਾਨੀ ਔਰਤਾਂ ਦੀ ਆਜ਼ਾਦੀ ਦੀ ਲੜਾਈ ਲਈ ਇੱਕ ਮਹੱਤਵਪੂਰਨ ਘਟਨਾ ਹੈ। ਅਲੀਨੇਜਾਦ ਨੇ ਇਹ ਵੀ ਦੱਸਿਆ ਕਿ ਇਹ ਘਟਨਾ ਤਹਿਰਾਨ ਦੀ ਸਾਇੰਸ ਐਂਡ ਰਿਸਰਚ ਯੂਨੀਵਰਸਿਟੀ ਵਿੱਚ ਵਾਪਰੀ ਹੈ।