ਪੰਜਾਬੀ ਨੌਜਵਾਨ 90 ਮਾਰੂ ਹਥਿਆਰਾਂ ਤੇ ਨਸ਼ੇ ਸਮੇਤ ਕਾਬੂ
ਰੋਜ਼ੀ ਰੋਟੀ ਖਾਤਰ ਵਿਦੇਸ਼ਾਂ ਵਿੱਚ ਗਏ ਪੰਜਾਬੀਆ ਨੂੰ ਪੰਜਾਬੀਆ ਵੱਲੋਂ ਕੀਤੇ ਜਾਦੇ ਕੰਮਾਂ ਨੂੰ ਲੈ ਕੇ ਕਈ ਵਾਰ ਨਮੌਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੀ ਹਾ ਪੰਜਾਬੀ ਜਿਥੇ ਹੱਡ ਭੰਨਵੀਂ ਮਿਹਨਤ ਕਰਕੇ ਵੀ ਜਾਣੇ ਜਾਦੇ ਹਨ, ਜਿਨ੍ਹਾਂ ਨੇ ਮਿਹਨਤ ਸਦਕਾ ਵਿਦੇਸ਼ਾਂ ਵਿੱਚ ਵੱਡੇ ਝੰਡੇ ਵੀ ਗੰਡੇ ਹਨ, ਪਰ ਕੁਝ ਕੁ ਲੋਕ ਪੰਜਾਬੀਆ ਦਾ ਨਾ ਮਿੱਟੀ ਵਿੱਚ ਮਿਲਾਉਣ ਤੋ ਬਾਜ਼ ਨਹੀ ਆਉਦੇ, ਆਜਿਹਾ ਹੀ ਇੱਕ ਮਾਮਲਾ ਕਨੇਡਾਂ ਦੀ ਧਰਤੀ ਤੋਂ ਸਾਹਮਣੇ ਆਇਆ ਜਿਸ ਕਰਕੇ ਪੰਜਾਬੀਆ ਨੂੰ ਵੀ ਸ਼ਰਮਸਾਰ ਹੋਣਾ ਪੈ ਰਿਹਾ ਹੈ, ਜੀ ਹਾ ਜਿਥੇ ਇੱਕ ਪੰਜਾਬੀ ਨੇ ਫਾਕਲੈਂਡ ਇਲਾਕੇ ਵਿੱਚ ਆਪਣੇ ਘਰ ਵਿੱਚ ਹੀ ਮਾਰੂ ਹਥਿਆਰਾਂ ਦਾ ਜ਼ਖੀਰਾ ਤੇ ਵੱਡੀ ਪੱਧਰ ਤੇ ਡਰੱਗ ਤਿਆਰ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ ।
ਪੁਲਿਸ ਨੇ ਬੈਂਕ ਡਕੈਤੀ ਦੇ ਮਾਮਲੇ ਨੂੰ ਸੁਲਝਾਇਆ, 2 ਵਿਅਕਤੀ ਗ੍ਰਿਫਤਾਰ || Punjab News
ਜਾਣਕਾਰੀ ਮੁਤਾਬਿਕ ਫਾਕਲੈਂਡ ਵਿੱਚ ਪੁਲਿਸ ਨੇ ਪੱਕੀ ਜਾਣਕਾਰੀ ਤੋਂ ਬਾਅਦ ਰੇਡ ਕਰਕੇ 89 ਮਾਰੂ ਹਥਿਆਰਾਂ ਤੇ ਡਰੱਗ ਤੇ ਲੱਖਾਂ ਡਾਲਰ ਸਮੇਤ ਗਗਨਪ੍ਰੀਤ ਸਿੰਘ ਰੰਧਾਵਾ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤਾ ਹੈ । ਕਨੇਡਾ ਪੁਲਿਸ ਦੀ ਜਾਣਕਾਰੀ ਮੁਤਾਬਿਕ ਗਗਨਪ੍ਰੀਤ ਸਿੰਘ ਰੰਧਾਵਾ ਆਪਣੇ ਫਾਰਮ ਹਾਊਸ ਵਿੱਚ ਇੱਕ ਲੈਬ ਬਣਾ ਕੇ ਡਰੱਗ ਤੇ ਖੁਦ ਹੀ ਹਥਿਆਰ ਤਿਆਰ ਕਰਦਾ ਸੀ, ਜਿਸ ਨੂੰ ਅੱਗੇ ਵੇਚ ਕੇ ਲੱਖਾ ਡਾਲਰ ਦੀ ਕਮਾਈ ਕਰਦਾ ਸੀ ।
ਵੱਡੇ ਤੇ ਮਾਰੂ ਹਥਿਆਰ ਬ੍ਰਾਮਦ
ਪੁਲਿਸ ਮੁਤਾਬਿਕ ਉਸ ਦੀ ਲੈਬ ਵਿੱਚੋਂ 54 ਕਿਲੋ ਫੈਟਾਂਨਿਲ, 3.90 ਕਿਲੋ ਮੈਥਾ ਫਿਮੋਨਾਈਟ, 35 ਕਿਲੋ ਹੈਰੋਇਨ, 15 ਕਿਲੋ ਐਮਡੀਐਮ, 6 ਕਿਲੋ ਭੰਗ ਸਮੇਤ ਵੱਡੇ ਤੇ ਮਾਰੂ ਹਥਿਆਰ ਬ੍ਰਾਮਦ ਕੀਤੇ ਗਏ ਹਨ,ਪੁਲਿਸ ਮੁਤਾਬਿਕ 2016 ਤੋਂ ਲੈ ਕੇ 2024 ਤੱਕ ਗਗਨਪ੍ਰੀਤ ਰੰਧਾਵਾ ਵੱਲੋਂ ਬਣਾਏ ਜਾਦੇ ਜ਼ਹਿਰੀਲੇ ਨਸ਼ੇ ਡਰੱਗ ਨਾਲ ਹੁਣ ਤੱਕ 48000 ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਜ਼ਾਰਾਂ ਲੋਕਾਂ ਦੀ ਮੌਤ ਦੇ ਸੌਦਾਗਰ ਨੂੰ ਕਨੇਡਾ ਦੀ ਪੁਲਿਸ ਨੇ ਉਸ ਦੇ ਫਾਰਮ ਘਰ ਵਿੱਚ ਬਣੀ ਲੈਬ ਤੇ ਮਾਰੂ ਹਥਿਆਰਾਂ ਸਮੇਤ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ । ਹੁਣ ਪੁਲਿਸ ਗ੍ਰਿਫਤਾਰ ਕੀਤੇ ਗਗਨਪ੍ਰੀਤ ਰੰਧਾਵਾ ਪਾਸੋਂ ਉਸ ਵੱਲੋਂ ਘਰ ਦੀ ਲੈਬ ਵਿੱਚ ਤਿਆਰ ਕੀਤੇ ਜ਼ਹਿਰੀਲੇ ਨਸ਼ੇ ਬਾਰੇ ਹੋਰ ਵੀ ਜਾਣਕਾਰੀ ਹਾਸਲ ਕਰਕੇਗੀ ।