ਪਾਕਿਸਤਾਨ ਕੋਚ ਗੈਰੀ ਕਰਸਟਨ ਨੇ ਦਿੱਤਾ ਅਸਤੀਫਾ, ਜਾਣੋ ਕਾਰਣ
ਪਾਕਿਸਤਾਨ ਦੀ ਵਨਡੇ ਅਤੇ ਟੀ-20 ਟੀਮ ਦੇ ਕੋਚ ਗੈਰੀ ਕਰਸਟਨ ਨੇ ਅਸਤੀਫਾ ਦੇ ਦਿੱਤਾ ਹੈ। 56 ਸਾਲਾ ਕਰਸਟਨ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਮਤਭੇਦ ਸਨ। ਇਸ ਦੇ ਨਾਲ ਹੀ ਪੀਸੀਬੀ ਨੇ ਜੇਸਨ ਗਿਲੇਸਪੀ ਨੂੰ ਆਸਟ੍ਰੇਲੀਆ ਦੌਰੇ ‘ਤੇ ਟੀਮ ਦਾ ਕੋਚ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ- ਲੁਧਿਆਣਾ ‘ਚ ਸ਼ਿਵ ਸੈਨਾ ਆਗੂ ‘ਤੇ ਹਮਲਾ, 3 ਲੋਕ ਜ਼ਖਮੀ
ਪੀਸੀਬੀ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ- ਗਿਲੇਸਪੀ ਅਗਲੇ ਮਹੀਨੇ ਆਸਟ੍ਰੇਲੀਆ ਦੇ ਸੀਮਤ ਓਵਰਾਂ ਦੇ ਦੌਰੇ ‘ਤੇ ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦੇ ਕੋਚ ਹੋਣਗੇ। ਗੈਰੀ ਕਰਸਟਨ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ।
ਅਪ੍ਰੈਲ 2024 ‘ਚ ਪਾਕਿਸਤਾਨੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ
ਕਰਸਟਨ ਨੂੰ 6 ਮਹੀਨੇ ਪਹਿਲਾਂ ਅਪ੍ਰੈਲ 2024 ‘ਚ ਪਾਕਿਸਤਾਨੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜੇਸਨ ਗਿਲੇਸਪੀ ਨੂੰ ਪਾਕਿਸਤਾਨੀ ਟੈਸਟ ਟੀਮ ਦਾ ਕੋਚ ਬਣਾਇਆ ਗਿਆ ਹੈ। ਦੋਵਾਂ ਨੇ 2 ਸਾਲ ਦਾ ਕਰਾਰ ਕੀਤਾ ਸੀ। ਗੈਰੀ ਕਰਸਟਨ ਨੇ 28 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ 2011 ਵਿੱਚ ਭਾਰਤ ਨੂੰ ਇੱਕ ਰੋਜ਼ਾ ਵਿਸ਼ਵ ਕੱਪ ਜਿਤਾਇਆ ਸੀ।