Diljit Dosanjh ਨੇ BJP ਦੇ ਰਾਸ਼ਟਰੀ ਬੁਲਾਰੇ ਨਾਲ ਕੀਤੀ ਮੁਲਾਕਾਤ || National News

0
159
Diljit Dosanjh met BJP National Spokesperson

Diljit Dosanjh ਨੇ BJP ਦੇ ਰਾਸ਼ਟਰੀ ਬੁਲਾਰੇ ਨਾਲ ਕੀਤੀ ਮੁਲਾਕਾਤ

ਪੰਜਾਬੀ ਗਾਇਕ Diljit Dosanjh ਇਸ ਸਮੇਂ ਸੁਰਖੀਆਂ ਦੇ ਵਿੱਚ ਹੈ | ਕੱਲ੍ਹ ਦਿੱਲੀ ਸ਼ੋਅ ਤੋਂ ਬਾਅਦ ਦਿਲਜੀਤ ਨੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨਾਲ ਮੁਲਾਕਾਤ ਕੀਤੀ। ਦਿਲਜੀਤ ਦੁਸਾਂਝ ਆਪਣੀ ਟੀਮ ਸਮੇਤ ਜੈਵੀਰ ਸ਼ੇਰਗਿੱਲ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਮੁਲਾਕਾਤ ਕੀਤੀ। ਜੈਵੀਰ ਸ਼ੇਰਗਿੱਲ ਆਪਣੇ ਘਰ ਦੇ ਦਰਵਾਜ਼ੇ ‘ਤੇ ਦਿਲਜੀਤ ਅਤੇ ਉਨ੍ਹਾਂ ਦੀ ਟੀਮ ਨੂੰ ਲੈਣ ਲਈ ਪਹੁੰਚੇ।

ਦਿਲਜੀਤ ਭਾਜੀ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦੇ

ਦੱਸ ਦੇਈਏ ਕਿ ਜੈਵੀਰ ਸ਼ੇਰਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਜੈਵੀਰ ਨੇ ਕਿਹਾ- ਦਿਲਜੀਤ ਭਾਜੀ ਤੁਹਾਨੂੰ ਪੰਜਾਬੀਆਂ ਦੀ ਸ਼ਾਨ ਵਜੋਂ ਜਾਣਿਆ ਜਾਂਦਾ ਹੈ। ਅੱਜ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਚੰਗੇ ਗੁਣ ਸਿੱਖਣੇ ਚਾਹੀਦੇ ਹਨ। ਕਿਉਂਕਿ ਦਿਲਜੀਤ ਭਾਜੀ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਇਸ ‘ਤੇ ਦਿਲਜੀਤ ਨੇ ਜਵਾਬ ਦਿੱਤਾ ਕਿ ਮੈਂ ਖੁਦ ਤੁਹਾਡੇ ਤੋਂ ਪ੍ਰੇਰਿਤ ਹਾਂ।

ਮਿਹਨਤ ਕਰੋਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ

ਜੈਵੀਰ ਨੇ ਅੱਗੇ ਕਿਹਾ- ਮੈਂ ਜੋ ਵੀ ਦਿਲਜੀਤ ਤੋਂ ਸਿੱਖਿਆ ਹੈ, ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾਇਆ ਹੈ ਅਤੇ ਦੂਜਿਆਂ ਨੂੰ ਵੀ ਦੱਸਿਆ ਹੈ। ਜੇਕਰ ਤੁਸੀਂ ਸਖਤ ਮਿਹਨਤ ਕਰੋਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ। ਅੱਜ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਦਿਲਜੀਤ ਦੋਸਾਂਝ ਦੇ ਪੰਜਾਬ ਤੋਂ ਹਾਂ। ਤੁਹਾਨੂੰ ਦੱਸ ਦੇਈਏ ਕਿ ਜੈਵੀਰ ਸ਼ੇਰਗਿੱਲ ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਵੀ ਮੂਲ ਰੂਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ।

 

 

 

 

 

LEAVE A REPLY

Please enter your comment!
Please enter your name here