ਸ਼ਿਵ ਸੈਨਾ (ਊਧਵ ਠਾਕਰੇ ਧੜੇ) ਨੇ ਵਿਧਾਨ ਸਭਾ ਚੋਣਾਂ ਲਈ ਤੀਜੀ ਸੂਚੀ ਜਾਰੀ
ਸ਼ਿਵ ਸੈਨਾ ਊਧਵ ਠਾਕਰੇ ਧੜੇ ਨੇ ਸ਼ਨੀਵਾਰ ਦੇਰ ਰਾਤ ਮਹਾਰਾਸ਼ਟਰ ਵਿਧਾਨਸਭਾ ਚੋਣਾਂ ਲਈ ਪੰਜ ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਪਾਰਟੀ ਨੇ ਵਰਸੋਵਾ ਤੋਂ ਹਾਰੂਨ ਖਾਨ, ਘਾਟਕੋਪਰ (ਪੱਛਮੀ) ਤੋਂ ਸੰਜੇ ਭਲੇਰਾਓ ਅਤੇ ਵਿਲੇ ਪਾਰਲੇ ਤੋਂ ਸੰਦੀਪ ਨਾਇਕ ਨੂੰ ਉਮੀਦਵਾਰ ਬਣਾਇਆ ਹੈ। ਇਨ੍ਹਾਂ ਵਿੱਚੋਂ ਕਾਂਗਰਸ ਅਤੇ ਐਨਸੀਪੀ (ਸਪਾ) ਨੇ ਵਰਸੋਵਾ ਅਤੇ ਘਾਟਕੋਪਰ ਪੱਛਮੀ ਸੀਟਾਂ ‘ਤੇ ਆਪਣਾ ਦਾਅਵਾ ਪੇਸ਼ ਕੀਤਾ ਸੀ। ਜਦਕਿ ਸ਼ਿਵ ਸੈਨਾ (ਯੂਬੀਟੀ) ਨੇਤਾ ਅਭਿਸ਼ੇਕ ਘੋਸਾਲਕਰ ਦੇ ਪਿਤਾ ਵਿਨੋਦ ਘੋਸਾਲਕਰ ਨੂੰ ਦਹਿਸਰ ਸੀਟ ਤੋਂ ਟਿਕਟ ਦਿੱਤੀ ਗਈ ਹੈ।
8 ਫਰਵਰੀ 2024 ਦੀ ਰਾਤ ਨੂੰ ਸਾਬਕਾ ਕੌਂਸਲਰ ਅਭਿਸ਼ੇਕ ਘੋਸਾਲਕਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੌਰਾਨ ਉਹ ਫੇਸਬੁੱਕ ‘ਤੇ ਲਾਈਵ ਸੀ। ਹਮਲੇ ਦੇ ਦੋਸ਼ੀ ਮੋਰਿਸ ਨੋਰੋਨਹਾ ਨੇ ਵੀ ਆਪਣੇ ਆਪ ਨੂੰ ਚਾਰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ।
ਵਿਨੋਦ ਘੋਸਾਲਕਰ ਵੀ ਇਸੇ ਸੀਟ ਤੋਂ ਟਿਕਟ ਦੀ ਕਰ ਰਹੇ ਸਨ ਮੰਗ
ਊਧਵ ਚਾਹੁੰਦੇ ਸਨ ਕਿ ਅਭਿਸ਼ੇਕ ਦੀ ਪਤਨੀ ਤੇਜਸਵਿਨੀ ਦਹਿਸਰ ਸੀਟ ਤੋਂ ਚੋਣ ਲੜੇ। ਅਭਿਸ਼ੇਕ ਦੇ ਪਿਤਾ ਅਤੇ ਸਾਬਕਾ ਵਿਧਾਇਕ ਵਿਨੋਦ ਘੋਸਾਲਕਰ ਵੀ ਇਸੇ ਸੀਟ ਤੋਂ ਟਿਕਟ ਦੀ ਮੰਗ ਕਰ ਰਹੇ ਸਨ। ਇਸ ਕਾਰਨ ਇਹ ਸੀਟ ਰੋਕੀ ਗਈ ਸੀ। ਇਸ ਤੋਂ ਇਲਾਵਾ ਲਿਸਟ ‘ਚ ਪੰਜਵਾਂ ਨਾਂ ਭੈਰੂਲਾਲ ਚੌਧਰੀ ਜੈਨ ਦਾ ਹੈ। ਉਨ੍ਹਾਂ ਨੂੰ ਮਾਲਾਬਾਰ ਹਿੱਲ ਵਿਧਾਨ ਸਭਾ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਮਹਾਯੁਤੀ ‘ਚ 288 ‘ਚੋਂ ਹੁਣ ਤੱਕ ਕੁੱਲ 223 ਉਮੀਦਵਾਰਾਂ ਦੇ ਨਾਂ ਸਾਹਮਣੇ ਆ ਚੁੱਕੇ ਹਨ।









